July 2, 2024 7:51 pm
New Zealand

IND vs NZ: ਭਾਰਤੀ ਗੇਂਦਬਾਜ਼ਾਂ ਅੱਗੇ ਖਿੱਲਰੀ ਨਿਊਜ਼ੀਲੈਂਡ ਦੀ ਟੀਮ, 109 ਦੌੜਾਂ ਦਾ ਮਿਲਿਆ ਆਸਾਨ ਟੀਚਾ

ਚੰਡੀਗੜ੍ਹ 21 ਜਨਵਰੀ 2023 : (IND vs NZ) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੈਚ ਰਾਏਪੁਰ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਇਹ ਮੈਚ ਜਿੱਤ ਕੇ ਸੀਰੀਜ਼ 2-0 ਨਾਲ ਆਪਣੇ ਨਾਂ ਕਰਨਾ ਚਾਹੇਗੀ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਟੀਮ ਜਿੱਤ ਦਰਜ ਕਰਕੇ ਸੀਰੀਜ਼ ‘ਚ ਬਰਾਬਰੀ ਕਰਨ ਦੀ ਕੋਸ਼ਿਸ਼ ਕਰੇਗੀ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਗੇਂਦਬਾਜਾਂ ਅੱਗੇ ਅੱਜ ਦੂਜੇ ਮੈਚ ਵਿਚ ਵਿਰੋਧੀ ਟੀਮ ਦੀ ਇੱਕ ਨਾ ਚੱਲੀ ਅਤੇ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ ਸਾਹਮਣੇ 109 ਦੌੜਾਂ ਦਾ ਟੀਚਾ ਰੱਖਿਆ ਹੈ | ਕੁਲਦੀਪ ਯਾਦਵ ਨੇ ਬਲੇਅਰ ਟਿਕਨਰ ਨੂੰ ਐਲਬੀਡਬਲਯੂ ਆਊਟ ਕਰਕੇ ਨਿਊਜ਼ੀਲੈਂਡ ਦੀ ਪਾਰੀ ਦਾ ਅੰਤ ਕੀਤਾ। ਮੁਹੰਮਦ ਸ਼ਮੀ ਨੇ ਮੈਚ ਵਿਚ ਤਿੰਨ ਵਿਕਟਾਂ ਲਈਆਂ, ਹੁਣ ਭਾਰਤ ਕੋਲ ਇਹ ਸੀਰੀਜ਼ ਜਿੱਤਣ ਲਈ 109 ਦੌੜਾਂ ਦਾ ਆਸਾਨ ਟੀਚਾ ਹੈ।