ਚੰਡੀਗੜ੍ਹ 18 ਜਨਵਰੀ 2023: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ ‘ਚ ਖੇਡਿਆ ਗਿਆ । ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 349 ਦੌੜਾਂ ਬਣਾਈਆਂ। ਟੀਮ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 208 ਦੌੜਾਂ ਬਣਾਈਆਂ।
ਜਵਾਬ ਵਿੱਚ ਨਿਊਜ਼ੀਲੈਂਡ ਸਾਰੀ ਟੀਮ 49.2 ਓਵਰਾਂ ਵਿੱਚ 337 ਦੌੜਾਂ ‘ਤੇ ਆਊਟ ਹੋ ਗਈ ਅਤੇ ਭਾਰਤ ਨੇ ਪਹਿਲਾ ਮੈਚ 12 ਦੌੜਾਂ ਨਾਲ ਜਿੱਤ ਲਿਆ | ਵਨਡੇ ਸੀਰੀਜ਼ ਵਿੱਚ ਭਾਰਤ ਨੇ 1-0 ਨਾਲ ਬੜਤ ਬਣਾ ਲਈ ਹੈ | ਨਿਊਜ਼ੀਲੈਂਡ ਵਲੋਂ ਮਾਈਕਲ ਮਾਈਕਲ ਬਰੈਸਵੇਲ ਨੇ ਸਭ ਤੋਂ ਵੱਧ 140 ਦੌੜਾਂ ਬਣਾਈਆਂ |
ਮੁਹੰਮਦ ਸਿਰਾਜ ਨੇ ਮਿਸ਼ੇਲ ਸੈਂਟਨਰ ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਕਾਮਯਾਬੀ ਦਿਵਾਈ। ਉਨ੍ਹਾਂ ਨੇ ਸੈਂਟਨਰ ਅਤੇ ਬ੍ਰਾਸਵੈਲ ਦੀ ਖਤਰਨਾਕ ਸਾਂਝੇਦਾਰੀ ਨੂੰ ਤੋੜ ਦਿੱਤਾ। ਸੈਂਟਨਰ ਅਤੇ ਬ੍ਰਾਸਵੈਲ ਨੇ ਸੱਤਵੇਂ ਵਿਕਟ ਲਈ 102 ਗੇਂਦਾਂ ‘ਤੇ 162 ਦੌੜਾਂ ਦੀ ਸਾਂਝੇਦਾਰੀ ਕੀਤੀ।




