IND Vs NZ: ਭਾਰਤ ਦਾ ਚੌਥਾ ਵਿਕਟ ਡਿੱਗਿਆ, 31 ਓਵਰਾਂ ‘ਚ ਚਾਰ ਵਿਕਟਾਂ ‘ਤੇ 131 ਦੌੜਾਂ ਬਣਾਈਆਂ

2 ਮਾਰਚ 2025: ਆਈਸੀਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਦਾ ਆਖਰੀ ਲੀਗ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੁਬਈ ਇੰਟਰਨੈਸ਼ਨਲ ਸਟੇਡੀਅਮ(Dubai International Stadium) ‘ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਭਾਰਤੀ ਟੀਮ ਨੇ 31 ਓਵਰਾਂ ‘ਚ ਚਾਰ ਵਿਕਟਾਂ ‘ਤੇ 131 ਦੌੜਾਂ ਬਣਾ ਲਈਆਂ ਹਨ। ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ (KL rahul) ਕਰੀਜ਼ ‘ਤੇ ਹਨ। ਅਈਅਰ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ।

ਅਕਸ਼ਰ ਪਟੇਲ 42 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਕੇਨ ਵਿਲੀਅਮਸਨ ਦੇ ਹੱਥੋਂ ਰਚਿਨ ਰਵਿੰਦਰਾ ਨੇ ਕੈਚ (catch) ਕਰਵਾਇਆ। ਉਸ ਨੇ 98 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ।

ਵਿਰਾਟ ਕੋਹਲੀ (11 ਦੌੜਾਂ) ਨੂੰ ਮੈਟ ਹੈਨਰੀ ਨੇ ਆਊਟ ਕੀਤਾ। ਕੋਹਲੀ (kohli) ਨੂੰ ਗਲੇਨ ਫਿਲਿਪਸ ਨੇ ਸ਼ਾਨਦਾਰ ਢੰਗ ਨਾਲ ਹਵਾ ਵਿੱਚ ਪੁਆਇੰਟ ਵੱਲ ਛਾਲ ਮਾਰ ਕੇ ਕੈਚ ਕੀਤਾ। ਰੋਹਿਤ ਸ਼ਰਮਾ (15 ਦੌੜਾਂ) ਨੂੰ ਕਾਇਲ ਜੈਮੀਸਨ ਨੇ ਐਲਬੀਡਬਲਿਊ ਆਊਟ ਕੀਤਾ ਅਤੇ ਸ਼ੁਭਮਨ ਗਿੱਲ (shubhman gill)  (2 ਦੌੜਾਂ) ਨੂੰ ਮੈਟ ਹੈਨਰੀ ਨੇ ਐਲਬੀਡਬਲਿਊ ਆਊਟ ਕੀਤਾ।

ਭਾਰਤ-ਨਿਊਜ਼ੀਲੈਂਡ ਮੈਚ ਦਾ ਸਕੋਰ ਬੋਰਡ

ਦੋਵਾਂ ਟੀਮਾਂ ਦਾ ਪਲੇਇੰਗ-11

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ ਅਤੇ ਵਰੁਣ ਚੱਕਰਵਰਤੀ।

ਨਿਊਜ਼ੀਲੈਂਡ: ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਰਚਿਨ ਰਵਿੰਦਰਾ, ਕੇਨ ਵਿਲੀਅਮਸਨ, ਡੇਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ, ਮੈਟ ਹੈਨਰੀ, ਕਾਇਲ ਜੈਮੀਸਨ ਅਤੇ ਵਿਲੀਅਮ ਓ’ਰੂਰਕੇ।

Read More: ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਗੇਂਦਬਾਜ਼ੀ ਦਾ ਕੀਤਾ ਫੈਸਲਾ

Scroll to Top