IND vs NZ

IND vs NZ: ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਜਾਣੋ ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ

ਚੰਡੀਗੜ੍ਹ, 15 ਨਵੰਬਰ 2023: (IND vs NZ) ਵਨਡੇ ਵਿਸ਼ਵ ਕੱਪ 2023 ‘ਚ ਗਰੁੱਪ ਰਾਊਂਡ ਦੇ ਮੈਚ ਖਤਮ ਹੋ ਗਏ ਹਨ ਅਤੇ ਪਹਿਲਾ ਸੈਮੀਫਾਈਨਲ ਬੁੱਧਵਾਰ (15 ਨਵੰਬਰ) ਨੂੰ ਖੇਡਿਆ ਜਾ ਰਿਹਾ ਹੈ । ਇਸ ਮੈਚ ਵਿੱਚ ਮੇਜ਼ਬਾਨ ਭਾਰਤ ਨੂੰ ਨਿਊਜ਼ੀਲੈਂਡ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰੋਹਿਤ ਨੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਵੀ ਆਪਣੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਹੈ।

ਦੋਵੇਂ ਟੀਮਾਂ (IND vs NZ) ਇਸ ਪ੍ਰਕਾਰ ਹਨ:-

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

ਨਿਊਜ਼ੀਲੈਂਡ: ਡੇਵੋਨ ਕੌਨਵੇ, ਰਚਿਨ ਰਵਿੰਦਰਾ, ਕੇਨ ਵਿਲੀਅਮਸਨ (ਕਪਤਾਨ), ਡੇਰਿਲ ਮਿਸ਼ੇਲ, ਮਾਰਕ ਚੈਪਮੈਨ, ਗਲੇਨ ਫਿਲਿਪਸ, ਟਾਮ ਲੈਥਮ (ਵਿਕਟਕੀਪਰ), ਮਿਸ਼ੇਲ ਸੈਂਟਨਰ, ਟਿਮ ਸਾਊਥੀ, ਲਾਕੀ ਫਰਗੂਸਨ, ਟ੍ਰੇਂਟ ਬੋਲਟ।

Scroll to Top