IND ਬਨਾਮ NZ

IND ਬਨਾਮ NZ: ਭਾਰਤ ਟੀਮ ਨੇ ਨਿਊਜ਼ੀਲੈਂਡ ਖਿਲਾਫ਼ ਟੀ-20 ਮੈਚ ‘ਚ ਬਣਾਏ ਕਈਂ ਰਿਕਾਰਡ

ਸਪੋਰਟਸ, 22 ਜਨਵਰੀ 2026: IND ਬਨਾਮ NZ: ਭਾਰਤ ਨੇ ਨਾਗਪੁਰ ‘ਚ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ‘ਚ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ‘ਤੇ 238 ਦੌੜਾਂ ਬਣਾਈਆਂ | ਭਾਰਤ ਦਾ ਇਹ ਨਿਊਜ਼ੀਲੈਂਡ ਵਿਰੁੱਧ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੀ-20 ਅੰਤਰਰਾਸ਼ਟਰੀ ਸਕੋਰ ਸੀ |

ਇਸਦਾ ਜਵਾਬ ‘ਚ ਨਿਊਜ਼ੀਲੈਂਡ ਟੀਮ ਸਿਰਫ਼ 190 ਦੌੜਾਂ ਹੀ ਬਣਾ ਸਕੀ | ਇਸ ਜਿੱਤ ਦਾ ਸਭ ਤੋਂ ਵੱਡਾ ਹੀਰੋ ਅਭਿਸ਼ੇਕ ਸ਼ਰਮਾ ਸੀ, ਜਿਸਨੇ 84 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੌਰਾਨ, ਅਭਿਸ਼ੇਕ ਨੇ ਚੌਥੀ ਵਾਰ ਇੱਕ ਪਾਰੀ ‘ਚ ਅੱਠ ਜਾਂ ਇਸ ਤੋਂ ਵੱਧ ਛੱਕੇ ਲਗਾਏ। ਇਸ ਟੀ20 ਮੈਚ ‘ਚ ਕਈ ਰਿਕਾਰਡ ਵੀ ਬਣੇ |

1. ਨਿਊਜ਼ੀਲੈਂਡ ਖ਼ਿਲਾਫ ਭਾਰਤ ਦਾ ਸਭ ਤੋਂ ਵੱਡਾ ਟੀ-20 ਅੰਤਰਰਾਸ਼ਟਰੀ ਸਕੋਰ

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 238/7 ਦੌੜਾਂ ਬਣਾਈਆਂ, ਜੋ ਕਿ ਨਾਗਪੁਰ ‘ਚ ਨਿਊਜ਼ੀਲੈਂਡ ਖ਼ਿਲਾਫ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕੁੱਲ ਹੈ। ਇਸ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਵਧੀਆ ਸਕੋਰ 234/4 ਸੀ, ਜੋ ਕਿ 2023 ‘ਚ ਅਹਿਮਦਾਬਾਦ ‘ਚ ਸੈੱਟ ਕੀਤਾ ਸੀ। ਭਾਰਤ ਨੇ ਪੰਜ ਵਾਰ ਨਿਊਜ਼ੀਲੈਂਡ ਵਿਰੁੱਧ 200+ ਦੌੜਾਂ ਬਣਾਈਆਂ ਹਨ।

ਅਭਿਸ਼ੇਕ ਸ਼ਰਮਾਂ ਦਾ ਨਿਊਜ਼ੀਲੈਂਡ ਖ਼ਿਲਾਫ ਸਭ ਤੋਂ ਤੇਜ਼ ਟੀ-20 ਅਰਧ ਸੈਂਕੜਾ

ਅਭਿਸ਼ੇਕ ਸ਼ਰਮਾ ਨੇ ਨਿਊਜ਼ੀਲੈਂਡ ਖ਼ਿਲਾਫ ਟੀ-20 ‘ਚ ਭਾਰਤ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। ਅਭਿਸ਼ੇਕ ਨੇ ਸਿਰਫ਼ 22 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ, ਇਹ ਰਿਕਾਰਡ ਕੇਐਲ ਰਾਹੁਲ (ਆਕਲੈਂਡ, 2020) ਅਤੇ ਰੋਹਿਤ ਸ਼ਰਮਾ (ਹੈਮਿਲਟਨ, 2020) ਦੇ ਕੋਲ ਸੀ, ਜਿਨ੍ਹਾਂ ਨੇ 23 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕੀਤਾ।

ਅਭਿਸ਼ੇਕ 25 ਗੇਂਦਾਂ ਜਾਂ ਇਸ ਤੋਂ ਘੱਟ ‘ਚ ਸਭ ਤੋਂ ਵੱਧ ਅਰਧ ਸੈਂਕੜਾ ਲਗਾਉਣ ਵਾਲਾ ਬੱਲੇਬਾਜ਼ ਵੀ ਬਣਿਆ। ਉਨ੍ਹਾਂ ਨੇ ਇਹ ਕਾਰਨਾਮਾ ਅੱਠ ਵਾਰ ਹਾਸਲ ਕੀਤਾ। ਉਸ ਤੋਂ ਬਾਅਦ ਫਿਲ ਸਾਲਟ, ਸੂਰਿਆਕੁਮਾਰ ਯਾਦਵ ਅਤੇ ਈਵਿਨ ਲੁਈਸ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਨੇ ਸੱਤ ਵਾਰ 25 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕੀਤਾ ਹੈ।

ਸੂਰਿਆਕੁਮਾਰ ਨੇ 100ਵਾਂ ਟੀ-20 ਮੈਚ ਖੇਡਿਆ

ਸੂਰਿਆਕੁਮਾਰ ਯਾਦਵ ਨੇ ਆਪਣੇ ਟੀ-20 ਅੰਤਰਰਾਸ਼ਟਰੀ ਡੈਬਿਊ ਤੋਂ ਬਾਅਦ ਸਿਰਫ਼ 1774 ਦਿਨਾਂ ‘ਚ ਆਪਣਾ 100ਵਾਂ ਟੀ-20 ਮੈਚ ਖੇਡਿਆ, ਜਿਸ ਨਾਲ ਇਹ ਪੂਰੇ ਮੈਂਬਰ ਦੇਸ਼ਾਂ ਦੇ ਖਿਡਾਰੀਆਂ ਲਈ ਇਸ ਮੀਲ ਪੱਥਰ ਤੱਕ ਪਹੁੰਚਣ ਦਾ ਸਭ ਤੋਂ ਤੇਜ਼ ਰਿਕਾਰਡ ਬਣ ਗਿਆ। ਇਸ ਤੋਂ ਪਹਿਲਾਂ, ਇਹ ਰਿਕਾਰਡ ਪਾਕਿਸਤਾਨ ਦੇ ਬਾਬਰ ਆਜ਼ਮ ਦੇ ਨਾਮ ਸੀ, ਜਿਨ੍ਹਾਂ ਨੇ 100 ਟੀ-20 ਮੈਚਾਂ ਤੱਕ ਪਹੁੰਚਣ ਲਈ 2410 ਦਿਨ ਲਏ ਸਨ।

ਅਭਿਸ਼ੇਕ ਨੇ ਚੌਥੀ ਵਾਰ ਆਪਣੀ ਪਾਰੀ ‘ਚ 8+ ਛੱਕੇ ਲਗਾਏ

ਭਾਰਤ ਲਈ ਟੀ-20 ਮੈਚਾਂ ‘ਚ 8 ਜਾਂ ਇਸ ਤੋਂ ਵੱਧ ਛੱਕਿਆਂ ਵਾਲੀਆਂ ਪਾਰੀਆਂ ਦੇ ਮਾਮਲੇ ‘ਚ ਅਭਿਸ਼ੇਕ ਸ਼ਰਮਾ ਸੂਚੀ ‘ਚ ਸਭ ਤੋਂ ਅੱਗੇ ਹੈ। ਅਭਿਸ਼ੇਕ ਨੇ ਹੁਣ ਤੱਕ ਚਾਰ ਵਾਰ ਇਹ ਉਪਲਬੱਧੀ ਹਾਸਲ ਕੀਤੀ ਹੈ, ਜਦੋਂ ਕਿ ਰੋਹਿਤ ਸ਼ਰਮਾ ਅਤੇ ਸੰਜੂ ਸੈਮਸਨ 3-3 ਪਾਰੀਆਂ ਨਾਲ ਉਸ ਤੋਂ ਪਿੱਛੇ ਹਨ। ਅਭਿਸ਼ੇਕ ਸ਼ਰਮਾ ਨੇ ਟੀ-20 ਮੈਚਾਂ ‘ਚ 5000 ਦੌੜਾਂ ਵੀ ਪੂਰੀਆਂ ਕੀਤੀਆਂ |

ਭਾਰਤ ਨੇ 44ਵੀਂ ਵਾਰ 200 ਦੌੜਾਂ ਨੂੰ ਕੀਤਾ ਪਾਰ

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 238 ਦੌੜਾਂ ਬਣਾਈਆਂ। ਇਹ 44ਵੀਂ ਵਾਰ ਹੈ ਜਦੋਂ ਭਾਰਤ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 200 ਤੋਂ ਵੱਧ ਦੌੜਾਂ ਬਣਾਈਆਂ ਹਨ। ਦੱਖਣੀ ਅਫਰੀਕਾ ਦੂਜੇ ਸਥਾਨ ‘ਤੇ ਹੈ, ਜਿਸਨੇ 27 ਵਾਰ ਇਹ ਉਪਲਬੱਧੀ ਹਾਸਲ ਕੀਤੀ ਹੈ।

Read More: IND ਬਨਾਮ NZ: ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ ਪਹਿਲੇ ਟੀ20 ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ

ਵਿਦੇਸ਼

Scroll to Top