IND vs NZ

IND vs NZ: ਤੀਜੇ ਟੈਸਟ ‘ਚ ਭਾਰਤ ਸਾਹਮਣੇ 147 ਦੌੜਾਂ ਦਾ ਟੀਚਾ, ਰੋਹਿਤ ਸ਼ਰਮਾ ਤੇ ਸ਼ੁਭਮਨ ਆਊਟ

ਚੰਡੀਗੜ੍ਹ, 03 ਨਵੰਬਰ 2024: (IND vs NZ 3rd Test Match Live) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਟੈਸਟ ਮੈਚ ਮੁੰਬਈ ਦੇ ਵਾਨਖੇੜੇ ‘ਚ ਖੇਡਿਆ ਜਾ ਰਿਹਾ ਹੈ | ਨਿਊਜ਼ੀਲੈਂਡ ਦੀ ਦੂਜੀ ਪਾਰੀ 174 ਦੌੜਾਂ ‘ਤੇ ਸਮਾਪਤ ਹੋਣ ਤੋਂ ਬਾਅਦ ਭਾਰਤ ਨੂੰ 147 ਦੌੜਾਂ ਦਾ ਟੀਚਾ ਮਿਲਿਆ ਹੈ | ਨਿਊਜ਼ੀਲੈਂਡ ਦੀ ਟੀਮ ਨੇ ਦੂਜੇ ਦਿਨ ਹੀ ਦੂਜੀ ਪਾਰੀ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ਬਣਾ ਲਈਆਂ ਸਨ |

ਭਾਰਤ ਨੇ 147 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਪਹਿਲਾਂ ਹੀ ਦੋ ਵਿਕਟ ਗੁਆ ਦਿੱਤੇ ਹਨ | ਭਾਰਤ ਨੂੰ 16 ਦੌੜਾਂ ‘ਤੇ ਦੂਜਾ ਝਟਕਾ ਕਪਤਾਨ ਰੋਹਿਤ ਸ਼ਰਮਾ ਦੇ ਰੂਪ ‘ਚ ਲੱਗਾ ਹੈ | ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ ਹੋ ਗਏ ਹਨ | ਰੋਹਿਤ ਸ਼ਰਮਾ ਤੋਂ ਬਾਅਦ ਸ਼ੁਭਮਨ ਗਿੱਲ ਵੀ ਪੈਵੇਲੀਅਨ ਪਰਤ ਗਏ। ਇਸ ਸਮੇਂ ਯਸ਼ਸਵੀ ਜੈਸਵਾਲ ਅਤੇ ਵਿਰਾਟ ਕੋਹਲੀ ਕ੍ਰੀਜ਼ ‘ਤੇ ਹਨ।

ਤੀਜੇ ਟੈਸਟ ਮੈਚ ‘ਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ | ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ 235 ਦੌੜਾਂ ਬਣਾਈਆਂ | ਦੂਜੇ ਪਾਸੇ ਭਾਰਤ ਨੇ ਦੂਜੀ ਪਾਰੀ ‘ਚ 263 ਦੌੜਾਂ ਬਣਾਈਆਂ ਅਤੇ ਭਾਰਤ ਨੇ 28 ਦੌੜਾਂ ਦੀ ਬੜ੍ਹਤ ਬਣਾ ਲਈ ਸੀ | ਇਸਦੇ ਨਾਲ ਹੀ ਨਿਊਜ਼ੀਲੈਂਡ ਦੀ ਦੂਜੀ ਪਾਰੀ ‘ਚ 174 ਦੌੜਾਂ ‘ਤੇ ਸਮਾਪਤ ਹੋ ਗਈ, ਜਿਸ ਨਾਲ ਭਾਰਤ ਦੇ ਸਾਹਮਣੇ 147 ਦੌੜਾਂ ਦਾ ਟੀਚਾ ਹੈ

ਨਿਊਜ਼ੀਲੈਂਡ ਦਾ ਆਖਰੀ ਵਿਕਟ ਦੇ ਤੌਰ ‘ਤੇ ਜਡੇਜਾ ਨੇ ਏਜਾਜ਼ ਪਟੇਲ ਨੂੰ ਆਕਾਸ਼ ਦੀਪ ਦੇ ਹੱਥੋਂ ਕੈਚ ਕਰਵਾਇਆ ਅਤੇ ਉਹ ਅੱਠ ਦੌੜਾਂ ਬਣਾ ਸਕੇ। ਵਿਲੀਅਮ ਦੋ ਦੌੜਾਂ ਬਣਾ ਕੇ ਨਾਬਾਦ ਰਹੇ। ਭਾਰਤੀ ਟੀਮ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਖਤਮ ਕਰਨਾ ਚਾਹੇਗੀ। ਆਸਟ੍ਰੇਲੀਆ ਜਾਣ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਲਈ ਇਹ ਆਤਮਵਿਸ਼ਵਾਸ ਵਧਾਉਣ ਵਾਲੀ ਜਿੱਤ ਹੋਵੇਗੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੀ ਟੀਮ ਲਈ ਵਿਲ ਯੰਗ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਯੰਗ ਨੇ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਇਸਦੇ ਨਾਲ ਹੀ ਬਾਕੀ ਚਾਰ ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਰਚਿਨ ਰਵਿੰਦਰ ਚਾਰ ਦੌੜਾਂ ਬਣਾ ਕੇ ਆਊਟ ਹੋਏ | ਭਾਰਤ ਲਈ ਜਡੇਜਾ ਨੇ ਪੰਜ ਵਿਕਟਾਂ ਲਈਆਂ, ਜਦਕਿ ਅਸ਼ਵਿਨ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਜਦਕਿ ਆਕਾਸ਼ ਦੀਪ ਅਤੇ ਸੁੰਦਰ ਨੂੰ ਇੱਕ-ਇੱਕ ਵਿਕਟ ਮਿਲੀ ਹੈ ।

ਰਵਿੰਦਰ ਜਡੇਜਾ ਨੇ ਪਹਿਲੀ ਪਾਰੀ (IND vs NZ) ‘ਚ ਵੀ ਪੰਜ ਵਿਕਟਾਂ ਲਈਆਂ ਸਨ। ਉਸ ਨੇ ਇਸ ਟੈਸਟ ਵਿੱਚ ਕੁੱਲ 10 ਵਿਕਟਾਂ ਲਈਆਂ। ਇਹ ਉਸ ਦਾ 15ਵਾਂ ਪੰਜ ਵਿਕਟ ਸੀ। ਭਾਰਤੀ ਟੀਮ ਲੰਚ ਤੋਂ ਪਹਿਲਾਂ ਮੈਚ ਖਤਮ ਕਰਨਾ ਚਾਹੇਗੀ।

ਇਸਦੇ ਨਾਲ ਸ਼ੁਭਮਨ ਗਿੱਲ ਆਪਣੇ ਸੈਂਕੜੇ ਤੋਂ ਖੁੰਝ ਗਏ | ਸ਼ੁਭਮਨ ਗਿੱਲ (Shubman Gill) 90 ਦੌੜਾਂ ਬਣਾ ਕੇ ਆਊਟ ਹੋ ਗਏ | ਪਿਛਲੇ ਮੈਚ ‘ਚ 150 ਦੌੜਾਂ ਬਣਾਉਣ ਵਾਲੇ ਸਰਫਰਾਜ਼ ਖਾਨ ਦਾ ਬੱਲਾ ਇਸ ਮੈਚ ‘ਚ ਖਾਮੋਸ਼ ਰਿਹਾ | ਸਰਫਰਾਜ਼ ਖਾਨ ਇਸ ਮੈਚ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ | ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਪਹਿਲੀ ਪਾਰੀ 235 ਦੌੜਾਂ ‘ਤੇ ਸਿਮਟ ਗਈ।

ਸਰਫਰਾਜ਼ ਘਰੇਲੂ ਟੂਰਨਾਮੈਂਟਾਂ ‘ਚ ਮੁੰਬਈ ਲਈ ਖੇਡਦਾ ਹੈ ਅਤੇ ਵਾਨਖੇੜੇ ਉਸ ਦਾ ਘਰੇਲੂ ਮੈਦਾਨ ਹੈ। ਉਨ੍ਹਾਂ ਨੇ ਇਸ ਮੈਦਾਨ ‘ਤੇ ਕਾਫੀ ਦੌੜਾਂ ਬਣਾਈਆਂ ਹਨ। ਹਾਲਾਂਕਿ ਅੱਜ ਉਸ ਦਾ ਬੱਲਾ ਕੰਮ ਨਹੀਂ ਕਰ ਸਕਿਆ। ਏਜਾਜ਼ ਪਟੇਲ ਨੇ ਉਸ ਨੂੰ ਵਿਕਟਕੀਪਰ ਬਲੰਡੇਲ ਹੱਥੋਂ ਕੈਚ ਕਰਵਾਇਆ।

ਭਾਰਤ ਨੇ ਅੱਜ ਚਾਰ ਵਿਕਟਾਂ ‘ਤੇ 86 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਰਿਸ਼ਭ ਪੰਤ ਨੇ ਦਿਨ ਦੀਆਂ ਪਹਿਲੀਆਂ ਦੋ ਗੇਂਦਾਂ ‘ਤੇ ਦੋ ਚੌਕੇ ਲਗਾ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਸਨ । ਇਸ ਤੋਂ ਬਾਅਦ ਉਸ ਨੇ ਹਮਲਾਵਰ ਬੱਲੇਬਾਜ਼ੀ ਜਾਰੀ ਰੱਖੀ ਅਤੇ 36 ਗੇਂਦਾਂ ‘ਚ ਆਪਣੇ ਟੈਸਟ ਕਰੀਅਰ ਦਾ 13ਵਾਂ ਅਰਧ ਸੈਂਕੜਾ ਜੜ ਦਿੱਤਾ ।

ਇਸ ਦੇ ਨਾਲ ਹੀ ਸ਼ੁਭਮਨ ਗਿੱਲ (Shubman Gill) ਨੇ ਵੀ ਰਿਸ਼ਭ ਦਾ ਖੂਬ ਸਾਥ ਦਿੱਤਾ। ਗਿੱਲ ਨੇ ਆਪਣੇ ਟੈਸਟ ਕਰੀਅਰ ਦਾ ਸੱਤਵਾਂ ਅਰਧ ਸੈਂਕੜਾ ਜੜਿਆ । ਰਿਸ਼ਭ ਪੰਤ ਨੇ 59 ਗੇਂਦਾਂ ‘ਚ ਅੱਠ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 60 ਦੌੜਾਂ ਬਣਾ ਸਕਿਆ। ਪੰਤ ਅਤੇ ਗਿੱਲ ਵਿਚਾਲੇ 114 ਗੇਂਦਾਂ ‘ਤੇ 96 ਦੌੜਾਂ ਦੀ ਸਾਂਝੇਦਾਰੀ ਹੋਈ । ਇਸ ਸਾਂਝੇਦਾਰੀ ‘ਚ ਗਿੱਲ ਦਾ ਯੋਗਦਾਨ 35 ਦੌੜਾਂ ਅਤੇ ਪੰਤ ਦਾ ਯੋਗਦਾਨ 60 ਦੌੜਾਂ ਦਾ ਯੋਗਦਾਨ ਰਿਹਾ |

 

Scroll to Top