ਚੰਡੀਗੜ੍ਹ, 03 ਨਵੰਬਰ 2024: (IND vs NZ 3rd Test Match Live) ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਟੈਸਟ ਮੈਚ ‘ਚ ਭਾਰਤੀ ਬੱਲੇਬਾਜ਼ੀ ਇੱਕ ਵਾਰ ਫਿਰ ਫਲਾਪ ਸਾਬਤ ਹੋਈ ਹੈ। ਭਾਰਤ ਨੇ 29 ਦੌੜਾਂ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ ਹਨ | ਭਾਰਤ ਨੂੰ ਜਿੱਤਣ ਲਈ 147 ਦੌੜਾਂ ਦਾ ਟੀਚਾ ਮਿਲਿਆ ਹੈ | ਪਰ ਇਸ ਖ਼ਰਾਬ ਪ੍ਰਦਰਸ਼ਨ ਕਾਰਨ ਭਾਰਤੀ ਟੀਮ ‘ਤੇ ਹਾਰ ਦਾ ਖਤਰਾ ਮੰਡਰਾਅ ਰਿਹਾ ਹੈ | ਦੂਜੀ ਪਾਰੀ ‘ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ (11 ਦੌੜਾਂ ), ਸ਼ੁਭਮਨ ਗਿੱਲ (1 ਦੌੜ ), ਵਿਰਾਟ ਕੋਹਲੀ (1 ਦੌੜ ), ਯਸ਼ਸਵੀ ਜੈਸਵਾਲ (5 ਦੌੜਾਂ ) ਅਤੇ ਸਰਫਰਾਜ਼ ਖਾਨ (1 ਦੌੜਾ) ਬਣਾ ਪਵੇਲੀਅਨ ਪਰਤ ਚੁੱਕੇ ਹਨ।
ਭਾਰਤੀ ਟੀਮ ‘ਤੇ ਕਲੀਨ ਸਵੀਪ ਦਾ ਖ਼ਤਰਾ ਮੰਡਰਾ ਰਿਹਾ ਹੈ। ਭਾਰਤੀ ਬੱਲੇਬਾਜ਼ ਆਪਣੇ ਹੀ ਘਰ ‘ਚ ਸਪਿਨ ਵਿਕਟਾਂ ‘ਤੇ ਮਾੜੇ ਸਾਬਤ ਹੋਏ ਹਨ। ਅੱਠ ਓਵਰਾਂ ਮਗਰੋਂ ਭਾਰਤ ਦਾ ਸਕੋਰ ਪੰਜ ਵਿਕਟਾਂ ’ਤੇ 31 ਦੌੜਾਂ ਹੈ। ਭਾਰਤ ਦੀ ਟੀਨ ਨੂੰ ਅਜੇ 116 ਦੌੜਾਂ ਦੀ ਲੋੜ ਹੈ।
ਤੀਜਾ ਟੈਸਟ ਮੈਚ ਮੁੰਬਈ ਦੇ ਵਾਨਖੇੜੇ ‘ਚ ਖੇਡਿਆ ਜਾ ਰਿਹਾ ਹੈ | ਨਿਊਜ਼ੀਲੈਂਡ ਦੀ ਦੂਜੀ ਪਾਰੀ 174 ਦੌੜਾਂ ‘ਤੇ ਸਮਾਪਤ ਹੋਣ ਤੋਂ ਬਾਅਦ ਭਾਰਤ ਨੂੰ 147 ਦੌੜਾਂ ਦਾ ਟੀਚਾ ਮਿਲਿਆ ਹੈ | ਨਿਊਜ਼ੀਲੈਂਡ ਦੀ ਟੀਮ ਨੇ ਦੂਜੇ ਦਿਨ ਹੀ ਦੂਜੀ ਪਾਰੀ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ਬਣਾ ਲਈਆਂ ਸਨ |
ਭਾਰਤ ਨੇ 147 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਪਹਿਲਾਂ ਹੀ ਦੋ ਵਿਕਟ ਗੁਆ ਦਿੱਤੇ ਹਨ | ਭਾਰਤ ਨੂੰ 16 ਦੌੜਾਂ ‘ਤੇ ਦੂਜਾ ਝਟਕਾ ਕਪਤਾਨ ਰੋਹਿਤ ਸ਼ਰਮਾ ਦੇ ਰੂਪ ‘ਚ ਲੱਗਾ ਹੈ | ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ ਹੋ ਗਏ ਹਨ | ਰੋਹਿਤ ਸ਼ਰਮਾ ਤੋਂ ਬਾਅਦ ਸ਼ੁਭਮਨ ਗਿੱਲ ਵੀ ਪੈਵੇਲੀਅਨ ਪਰਤ ਗਏ। ਇਸ ਸਮੇਂ ਯਸ਼ਸਵੀ ਜੈਸਵਾਲ ਅਤੇ ਵਿਰਾਟ ਕੋਹਲੀ ਕ੍ਰੀਜ਼ ‘ਤੇ ਹਨ।
ਤੀਜੇ ਟੈਸਟ ਮੈਚ ‘ਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ | ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ 235 ਦੌੜਾਂ ਬਣਾਈਆਂ | ਦੂਜੇ ਪਾਸੇ ਭਾਰਤ ਨੇ ਦੂਜੀ ਪਾਰੀ ‘ਚ 263 ਦੌੜਾਂ ਬਣਾਈਆਂ ਅਤੇ ਭਾਰਤ ਨੇ 28 ਦੌੜਾਂ ਦੀ ਬੜ੍ਹਤ ਬਣਾ ਲਈ ਸੀ |
Read More: ਹਰਿਆਣਾ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਨੇ ਲਾਭਪਾਤਰੀਆਂ ਨੂੰ 368.76 ਲੱਖ ਰੁਪਏ ਕੀਤੇ ਜਾਰੀ
ਇਸਦੇ ਨਾਲ ਹੀ ਨਿਊਜ਼ੀਲੈਂਡ ਦੀ ਦੂਜੀ ਪਾਰੀ ‘ਚ 174 ਦੌੜਾਂ ‘ਤੇ ਸਮਾਪਤ ਹੋ ਗਈ, ਜਿਸ ਨਾਲ ਭਾਰਤ ਦੇ ਸਾਹਮਣੇ 147 ਦੌੜਾਂ ਦਾ ਟੀਚਾ ਹੈ
ਨਿਊਜ਼ੀਲੈਂਡ ਦਾ ਆਖਰੀ ਵਿਕਟ ਦੇ ਤੌਰ ‘ਤੇ ਜਡੇਜਾ ਨੇ ਏਜਾਜ਼ ਪਟੇਲ ਨੂੰ ਆਕਾਸ਼ ਦੀਪ ਦੇ ਹੱਥੋਂ ਕੈਚ ਕਰਵਾਇਆ ਅਤੇ ਉਹ ਅੱਠ ਦੌੜਾਂ ਬਣਾ ਸਕੇ। ਵਿਲੀਅਮ ਦੋ ਦੌੜਾਂ ਬਣਾ ਕੇ ਨਾਬਾਦ ਰਹੇ। ਭਾਰਤੀ ਟੀਮ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਖਤਮ ਕਰਨਾ ਚਾਹੇਗੀ। ਆਸਟ੍ਰੇਲੀਆ ਜਾਣ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਲਈ ਇਹ ਆਤਮਵਿਸ਼ਵਾਸ ਵਧਾਉਣ ਵਾਲੀ ਜਿੱਤ ਹੋਵੇਗੀ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੀ ਟੀਮ ਲਈ ਵਿਲ ਯੰਗ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਯੰਗ ਨੇ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਕੋਨਵੇ ਨੇ 22, ਮਿਸ਼ੇਲ ਨੇ 21 ਅਤੇ ਫਿਲਿਪਸ ਨੇ 26 ਦੌੜਾਂ ਬਣਾਈਆਂ।
Read More: IND vs NZ: ਨਿਊਜ਼ੀਲੈਂਡ ਖ਼ਿਲਾਫ ਸੈਂਕੜੇ ਤੋਂ ਖੁੰਝੇ ਸ਼ੁਭਮਨ ਗਿੱਲ, ਸਰਫਰਾਜ਼ ਬਿਨਾਂ ਖਾਤਾ ਖੋਲ੍ਹੇ ਆਊਟ
ਇਸਦੇ ਨਾਲ ਹੀ ਬਾਕੀ ਚਾਰ ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਰਚਿਨ ਰਵਿੰਦਰ ਚਾਰ ਦੌੜਾਂ ਬਣਾ ਕੇ ਆਊਟ ਹੋਏ | ਭਾਰਤ ਲਈ ਜਡੇਜਾ ਨੇ ਪੰਜ ਵਿਕਟਾਂ ਲਈਆਂ, ਜਦਕਿ ਅਸ਼ਵਿਨ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਜਦਕਿ ਆਕਾਸ਼ ਦੀਪ ਅਤੇ ਸੁੰਦਰ ਨੂੰ ਇੱਕ-ਇੱਕ ਵਿਕਟ ਮਿਲੀ ਹੈ ।
ਰਵਿੰਦਰ ਜਡੇਜਾ ਨੇ ਪਹਿਲੀ ਪਾਰੀ ‘ਚ ਵੀ ਪੰਜ ਵਿਕਟਾਂ ਲਈਆਂ ਸਨ। ਉਸ ਨੇ ਇਸ ਟੈਸਟ ਵਿੱਚ ਕੁੱਲ 10 ਵਿਕਟਾਂ ਲਈਆਂ। ਇਹ ਉਸ ਦਾ 15ਵਾਂ ਪੰਜ ਵਿਕਟ ਸੀ। ਭਾਰਤੀ ਟੀਮ ਲੰਚ ਤੋਂ ਪਹਿਲਾਂ ਮੈਚ ਖਤਮ ਕਰਨਾ ਚਾਹੇਗੀ।