ਚੰਡੀਗੜ੍ਹ,18 ਅਕਤੂਬਰ 2024: (IND vs NZ 1st Test Live) ਭਾਰਤ ਨੇ ਨਿਊਜ਼ੀਲੈਂਡ ਖਿਲਾਫ ਬੈਂਗਲੁਰੂ ਟੈਸਟ ਦੀ ਦੂਜੀ ਪਾਰੀ ‘ਚ ਸ਼ਾਨਦਾਰ ਵਾਪਸੀ ਕੀਤੀ ਹੈ। ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਨੇ 3 ਵਿਕਟਾਂ ਦੇ ਨੁਕਸਾਨ ‘ਤੇ 231 ਦੌੜਾਂ ਬਣਾ ਲਈਆਂ ਹਨ। ਭਾਰਤ ਫਿਲਹਾਲ ਨਿਊਜ਼ੀਲੈਂਡ ਤੋਂ 125 ਦੌੜਾਂ ਪਿੱਛੇ ਹੈ।
ਸਰਫਰਾਜ਼ ਖਾਨ 70 ਦੌੜਾਂ ਬਣਾ ਕੇ ਨਾਬਾਦ ਪਰਤੇ, ਪਰ ਵਿਰਾਟ ਕੋਹਲੀ ਦਿਨ ਦੀ ਆਖਰੀ ਗੇਂਦ ‘ਤੇ ਆਊਟ ਹੋ ਗਏ। ਵਿਰਾਟ ਨੂੰ ਗਲੇਨ ਫਿਲਿਪਸ ਨੇ ਵਿਕਟਕੀਪਰ ਟਾਮ ਬਲੰਡੇਲ ਦੇ ਹੱਥੋਂ ਕੈਚ ਕਰਵਾਇਆ। ਵਿਰਾਟ ਕੋਹਲੀ 70, ਰੋਹਿਤ ਸ਼ਰਮਾ 52 ਅਤੇ ਯਸ਼ਸਵੀ ਜੈਸਵਾਲ 35 ਦੌੜਾਂ ਬਣਾ ਕੇ ਆਊਟ ਹੋਏ ਹਨ । ਏਜਾਜ਼ ਪਟੇਲ ਨੇ 2 ਅਤੇ ਗਲੇਨ ਫਿਲਿਪਸ ਨੇ 1 ਵਿਕਟ ਲਈ। ਵਿਰਾਟ ਕੋਹਲੀ ਅਤੇ ਸਰਫਰਾਜ਼ ਵਿਚਾਲੇ ਤੀਜੇ ਵਿਕਟ ਲਈ 136 ਦੌੜਾਂ ਦੀ ਸਾਂਝੇਦਾਰੀ ਹੋਈ।
ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ਚ 402 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਟੀਮ ਨੇ 356 ਦੌੜਾਂ ਦੀ ਬੜ੍ਹਤ ਹਾਸਲ ਕੀਤੀ। 3 ਮੈਚਾਂ ਦੀ ਸੀਰੀਜ਼ (IND vs NZ) ਦੇ ਪਹਿਲੇ ਮੈਚ ਦੇ ਦੂਜੇ ਦਿਨ ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲੀ ਪਾਰੀ ‘ਚ 46 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਸੀ। ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਨਹੀਂ ਹੋ ਸਕਿਆ।