IND vs NZ

IND vs NZ: ਮੀਂਹ ਕਾਰਨ ਚੌਥੇ ਦਿਨ ਦੀ ਖੇਡ ਰੁਕੀ, ਸਰਫਰਾਜ਼ ਨੇ ਜੜਿਆ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ

ਚੰਡੀਗੜ੍ਹ, 19 ਅਕਤੂਬਰ 2024: (IND vs NZ 1st Test Live) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ, ਪਰ ਚੌਥੇ ਦਿਨ ਦੀ ਖੇਡ ਮੀਂਹ ਕਾਰਨ ਰੋਕ ਦਿੱਤੀ ਗਈ ਹੈ।

ਭਾਰਤ ਨੇ ਸ਼ਨੀਵਾਰ ਨੂੰ ਸਰਫਰਾਜ਼ ਖਾਨ ਅਤੇ ਰਿਸ਼ਭ ਪੰਤ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਨਾਲ ਆਪਣੀ ਸਥਿਤੀ ਮਜ਼ਬੂਤ ​​ਕਰ ਲਈ। ਸਰਫਰਾਜ਼ ਨੇ ਇਸ ਦੌਰਾਨ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ ਹੈ | ਸਰਫਰਾਜ਼ ਨੇ ਚੌਥੇ ਦਿਨ 70 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਅਤੇ ਹਮਲਾਵਰ ਅੰਦਾਜ਼ ‘ਚ ਬੱਲੇਬਾਜ਼ੀ ਕੀਤੀ। ਦੂਜੇ ਪਾਸੇ ਰਿਸ਼ਭ ਪੰਤ ਨੇ ਵੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ।

ਜਦੋਂ ਤੱਕ ਖੇਡ ਨੂੰ ਰੋਕਿਆ ਗਿਆ, ਭਾਰਤ ਨੇ ਦੂਜੀ ਪਾਰੀ (IND vs NZ) ਵਿੱਚ ਤਿੰਨ ਵਿਕਟਾਂ ‘ਤੇ 344 ਦੌੜਾਂ ਬਣਾ ਲਈਆਂ ਹਨ । ਸਰਫਰਾਜ਼ ਖਾਨ 125 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਮੌਜੂਦ ਹਨ ਅਤੇ ਪੰਤ ਨੇ 53 ਦੌੜਾਂ ਬਣਾਈਆਂ ਹਨ। ਦੋਵਾਂ ਬੱਲੇਬਾਜ਼ਾਂ ਨੇ ਚੌਥੇ ਦਿਨ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਭਾਰਤ ਨੂੰ ਮੁਸ਼ਕਿਲਾਂ ਤੋਂ ਬਾਹਰ ਕੱਢ ਦਿੱਤਾ ਹੈ।

Scroll to Top