Site icon TheUnmute.com

IND vs NZ: ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਸਮਾਪਤ, ਨਿਊਜ਼ੀਲੈਂਡ ਨੇ ਦੂਜੇ ਦਿਨ ਗੁਆਈਆਂ 9 ਵਿਕਟਾਂ

IND vs NZ

ਚੰਡੀਗੜ੍ਹ, 2 ਨਵੰਬਰ 2024: (IND vs NZ 3rd Test Match Live) ਵਾਨਖੇੜੇ ‘ਚ ਖੇਡੇ ਜਾ ਰਹੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ ਦੇ ਦੂਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ | ਨਿਊਜ਼ੀਲੈਂਡ ਦੀ ਟੀਮ ਨੇ ਦਜੂਈ ਪਾਰੀ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ਬਣਾ ਲਈਆਂ ਹਨ । ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਖਿਲਾਫ ਮੁੰਬਈ ਟੈਸਟ ਦੀ ਦੂਜੀ ਪਾਰੀ ‘ਚ 143 ਦੌੜਾਂ ਦੀ ਲੀਡ ਲੈ ਲਈ ਹੈ।

ਟੈਸਟ ਦਾ ਦਦੂਜਾ ਦਿਨ ਭਾਰਤੀ ਟੀਮ ਦੇ ਨਾਂ ਰਿਹਾ | ਆਰ.ਅਸ਼ਵਿਨ ਨੇ ਨਿਊਜ਼ੀਲੈਂਡ ਨੂੰ ਅੱਠਵਾਂ ਝਟਕਾ ਦਿੱਤਾ। ਅਸ਼ਵਿਨ ਨੇ ਵਿਲ ਯੰਗ ਨੂੰ ਆਪਣਾ ਸ਼ਿਕਾਰ ਬਣਾਇਆ ਜੋ ਕਿ ਚੰਗੀ ਫਾਰਮ ‘ਚ ਨਜ਼ਰ ਆ ਰਿਹਾ ਸੀ। ਯੰਗ 51 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ।

ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਹਿਲੀ ਪਾਰੀ (IND vs NZ) ‘ਚ 235 ਦੌੜਾਂ ਬਣਾਈਆਂ ਸਨ। ਭਾਰਤ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 90 ਦੌੜਾਂ ਬਣਾਈਆਂ। ਸ਼ਨੀਵਾਰ ਨੂੰ ਭਾਰਤ ਨੇ ਚਾਰ ਵਿਕਟਾਂ ‘ਤੇ 86 ਦੌੜਾਂ ਤੋਂ ਖੇਡ ਸ਼ੁਰੂ ਕੀਤੀ ਅਤੇ ਬਾਕੀ ਦੀਆਂ ਛੇ ਵਿਕਟਾਂ ਗੁਆ ਕੇ 177 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਨੇ ਅੱਜ ਭਾਰਤੀ ਪਾਰੀ ਨੂੰ ਅੱਗੇ ਵਧਾਇਆ ਅਤੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਇਸ ਦੌਰਾਨ ਪੰਤ ਨੇ ਆਪਣੇ ਟੈਸਟ ਕਰੀਅਰ ਦਾ 13ਵਾਂ ਅਰਧ ਸੈਂਕੜਾ ਅਤੇ ਗਿੱਲ ਨੇ ਸੱਤਵਾਂ ਅਰਧ ਸੈਂਕੜਾ ਲਗਾਇਆ।

ਇਸਦੇ ਨਾਲ ਸ਼ੁਭਮਨ ਗਿੱਲ ਆਪਣੇ ਸੈਂਕੜੇ ਤੋਂ ਖੁੰਝ ਗਏ | ਸ਼ੁਭਮਨ ਗਿੱਲ (Shubman Gill) 90 ਦੌੜਾਂ ਬਣਾ ਕੇ ਆਊਟ ਹੋ ਗਏ | ਪਿਛਲੇ ਮੈਚ ‘ਚ 150 ਦੌੜਾਂ ਬਣਾਉਣ ਵਾਲੇ ਸਰਫਰਾਜ਼ ਖਾਨ ਦਾ ਬੱਲਾ ਇਸ ਮੈਚ ‘ਚ ਖਾਮੋਸ਼ ਰਿਹਾ | ਸਰਫਰਾਜ਼ ਖਾਨ ਇਸ ਮੈਚ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ | ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਪਹਿਲੀ ਪਾਰੀ 235 ਦੌੜਾਂ ‘ਤੇ ਸਿਮਟ ਗਈ।

ਸਰਫਰਾਜ਼ ਘਰੇਲੂ ਟੂਰਨਾਮੈਂਟਾਂ ‘ਚ ਮੁੰਬਈ ਲਈ ਖੇਡਦਾ ਹੈ ਅਤੇ ਵਾਨਖੇੜੇ ਉਸ ਦਾ ਘਰੇਲੂ ਮੈਦਾਨ ਹੈ। ਉਨ੍ਹਾਂ ਨੇ ਇਸ ਮੈਦਾਨ ‘ਤੇ ਕਾਫੀ ਦੌੜਾਂ ਬਣਾਈਆਂ ਹਨ। ਹਾਲਾਂਕਿ ਅੱਜ ਉਸ ਦਾ ਬੱਲਾ ਕੰਮ ਨਹੀਂ ਕਰ ਸਕਿਆ। ਏਜਾਜ਼ ਪਟੇਲ ਨੇ ਉਸ ਨੂੰ ਵਿਕਟਕੀਪਰ ਬਲੰਡੇਲ ਹੱਥੋਂ ਕੈਚ ਕਰਵਾਇਆ।

ਭਾਰਤ ਨੇ ਅੱਜ ਚਾਰ ਵਿਕਟਾਂ ‘ਤੇ 86 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਰਿਸ਼ਭ ਪੰਤ ਨੇ ਦਿਨ ਦੀਆਂ ਪਹਿਲੀਆਂ ਦੋ ਗੇਂਦਾਂ ‘ਤੇ ਦੋ ਚੌਕੇ ਲਗਾ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਸਨ । ਇਸ ਤੋਂ ਬਾਅਦ ਉਸ ਨੇ ਹਮਲਾਵਰ ਬੱਲੇਬਾਜ਼ੀ ਜਾਰੀ ਰੱਖੀ ਅਤੇ 36 ਗੇਂਦਾਂ ‘ਚ ਆਪਣੇ ਟੈਸਟ ਕਰੀਅਰ ਦਾ 13ਵਾਂ ਅਰਧ ਸੈਂਕੜਾ ਜੜ ਦਿੱਤਾ ।

ਇਸ ਦੇ ਨਾਲ ਹੀ ਸ਼ੁਭਮਨ ਗਿੱਲ (Shubman Gill) ਨੇ ਵੀ ਰਿਸ਼ਭ ਦਾ ਖੂਬ ਸਾਥ ਦਿੱਤਾ। ਗਿੱਲ ਨੇ ਆਪਣੇ ਟੈਸਟ ਕਰੀਅਰ ਦਾ ਸੱਤਵਾਂ ਅਰਧ ਸੈਂਕੜਾ ਜੜਿਆ । ਰਿਸ਼ਭ ਪੰਤ ਨੇ 59 ਗੇਂਦਾਂ ‘ਚ ਅੱਠ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 60 ਦੌੜਾਂ ਬਣਾ ਸਕਿਆ। ਪੰਤ ਅਤੇ ਗਿੱਲ ਵਿਚਾਲੇ 114 ਗੇਂਦਾਂ ‘ਤੇ 96 ਦੌੜਾਂ ਦੀ ਸਾਂਝੇਦਾਰੀ ਹੋਈ । ਇਸ ਸਾਂਝੇਦਾਰੀ ‘ਚ ਗਿੱਲ ਦਾ ਯੋਗਦਾਨ 35 ਦੌੜਾਂ ਅਤੇ ਪੰਤ ਦਾ ਯੋਗਦਾਨ 60 ਦੌੜਾਂ ਦਾ ਯੋਗਦਾਨ ਰਿਹਾ |

Exit mobile version