ਚੰਡੀਗੜ੍ਹ, 04 ਸਤੰਬਰ 2023: (IND vs NEP) ਏਸ਼ੀਆ ਕੱਪ ਦੇ ਪੰਜਵੇਂ ਮੈਚ ‘ਚ ਭਾਰਤ ਅਤੇ ਨੇਪਾਲ ਵਿਚਾਲੇ ਮੈਚ ਜਲਦੀ ਹੀ ਸ਼ੁਰੂ ਹੋਵੇਗਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਪੱਲੇਕੇਲੇ ਕ੍ਰਿਕਟ ਸਟੇਡੀਅਮ, ਕੈਂਡੀ ਵਿੱਚ ਖੇਡਿਆ ਜਾਵੇਗਾ। ਟਾਸ ਤੋਂ ਬਾਅਦ ਜ਼ਮੀਨ ‘ਤੇ ਬੂੰਦਾ-ਬਾਂਦੀ ਸ਼ੁਰੂ ਹੋ ਗਈ ਸੀ ਪਰ ਹੁਣ ਕਵਰ ਹਟਾ ਦਿੱਤੇ ਗਏ ਹਨ। ਮੈਚ ਜਲਦ ਹੀ ਸ਼ੁਰੂ ਹੋਵੇਗਾ।
ਭਾਰਤੀ ਟੀਮ ‘ਚ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ਮੀ ਨੂੰ ਮੌਕਾ ਮਿਲਿਆ ਹੈ। ਬੁਮਰਾਹ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਐਤਵਾਰ ਨੂੰ ਮੁੰਬਈ ਪਰਤੇ ਹਨ। ਇਸ ਦੇ ਨਾਲ ਹੀ ਨੇਪਾਲ ਟੀਮ ‘ਚ ਆਰਿਫ ਸ਼ੇਖ ਦੀ ਜਗ੍ਹਾ ਭੀਮ ਸ਼ਾਰਕੀ ਨੂੰ ਮੌਕਾ ਦਿੱਤਾ ਗਿਆ ਹੈ।
ਦੋਵੇਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ
ਭਾਰਤ ਅਤੇ ਨੇਪਾਲ ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਦੋਵੇਂ ਟੀਮਾਂ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਇੱਕ ਦੂਜੇ ਦਾ ਸਾਹਮਣਾ ਨਹੀਂ ਕੀਤਾ। ਇਸ ਮੈਦਾਨ ‘ਤੇ 2 ਸਤੰਬਰ ਨੂੰ ਖੇਡਿਆ ਗਿਆ ਭਾਰਤ-ਪਾਕਿਸਤਾਨ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ ਸੀ। ਉਸ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਇੱਕ-ਇੱਕ ਅੰਕ ਮਿਲਿਆ।
ਏਸ਼ੀਆ ਕੱਪ 2023 ਵਿੱਚ ਦੋਵਾਂ ਟੀਮਾਂ ਦਾ ਇਹ ਦੂਜਾ ਮੈਚ ਹੋਵੇਗਾ। ਭਾਰਤ ਅਤੇ ਨੇਪਾਲ ਦੋਵਾਂ ਦੇ ਪਹਿਲੇ ਮੈਚ ਪਾਕਿਸਤਾਨ ਦੇ ਖਿਲਾਫ ਸਨ। ਭਾਰਤ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਦੇ ਨਾਲ ਹੀ ਨੇਪਾਲ ਨੂੰ 238 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਦੋਵਾਂ ਟੀਮਾਂ ਦੇ ਪਲੇਇੰਗ-11ਇਸ ਤਰ੍ਹਾਂ ਹੈ :-
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ।
ਨੇਪਾਲ: ਰੋਹਿਤ ਪੌਡੇਲ (ਕਪਤਾਨ), ਕੁਸ਼ਲ ਭੁਰਤੇਲ, ਆਸਿਫ਼ ਸ਼ੇਖ (ਵਿਕਟਕੀਪਰ), ਭੀਮ ਸ਼ਾਰਕੀ, ਸੋਮਪਾਲ ਕਾਮੀ, ਗੁਲਸ਼ਨ ਝਾਅ, ਦੀਪੇਂਦਰ ਸਿੰਘ ਐਰੀ, ਕੁਸ਼ਲ ਮੱਲਾ, ਸੰਦੀਪ ਲਾਮਿਛਾਨੇ, ਕਰਨ ਕੇਸੀ ਅਤੇ ਲਲਿਤ ਰਾਜਬੰਸ਼ੀ।