Rahul Dravid

IND vs IRE: ਭਾਰਤੀ ਟੀਮ ਨਾਲ ਆਇਰਲੈਂਡ ਨਹੀਂ ਜਾਣਗੇ ਰਾਹੁਲ ਦ੍ਰਾਵਿੜ, ਵੀਵੀਐੱਸ ਲਕਸ਼ਮਣ ਨੂੰ ਮਿਲ ਸਕਦੀ ਹੈ ਜ਼ਿੰਮੇਵਾਰੀ

ਚੰਡੀਗ੍ਹੜ, 12 ਅਗਸਤ 2023: ਮੀਡੀਆ ਰਿਪੋਰਟਾਂ ਮੁਤਾਬਕ ਜਸਪ੍ਰੀਤ ਬੁਮਰਾਹ ਦੀ ਅਗਵਾਈ ਵਾਲੀ ਟੀਮ 15 ਅਗਸਤ ਨੂੰ ਆਇਰਲੈਂਡ ਦੇ ਡਬਲਿਨ ਲਈ ਰਵਾਨਾ ਹੋਵੇਗੀ। ਕਿਹਾ ਜਾ ਰਿਹਾ ਸੀ ਕਿ ਮੁੱਖ ਰਾਹੁਲ ਦ੍ਰਾਵਿੜ (Rahul Dravid)  ਨੂੰ ਇਸ ਦੌਰੇ ਲਈ ਆਰਾਮ ਦਿੱਤਾ ਜਾਵੇਗਾ ਤਾਂ ਜੋ ਉਹ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਤਰੋਤਾਜ਼ਾ ਰਹੇ। ਅਜਿਹੇ ‘ਚ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਪ੍ਰਧਾਨ ਵੀਵੀਐੱਸ ਲਕਸ਼ਮਣ ਨੂੰ ਟੀਮ ਨਾਲ ਭੇਜਿਆ ਜਾ ਸਕਦਾ ਹੈ |

ਹਾਲਾਂਕਿ ਹੁਣ ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਲਕਸ਼ਮਣ ਵੀ ਟੀਮ ਨਾਲ ਨਹੀਂ ਜਾਣਗੇ। ਦ੍ਰਾਵਿੜ ਫਿਲਹਾਲ ਅਮਰੀਕਾ ‘ਚ ਭਾਰਤ ਦੇ ਵੈਸਟਇੰਡੀਜ਼ ਦੌਰੇ ‘ਚ ਰੁੱਝੇ ਹੋਏ ਹਨ। ਵੈਸਟਇੰਡੀਜ਼ ਦਾ ਦੌਰਾ 13 ਅਗਸਤ ਨੂੰ ਖਤਮ ਹੋਵੇਗਾ। ਇਸ ਦੌਰੇ ‘ਤੇ ਗਏ ਕੁਝ ਖਿਡਾਰੀ ਵੀ ਆਇਰਲੈਂਡ ਦੌਰੇ ਲਈ ਟੀਮ ‘ਚ ਸ਼ਾਮਲ ਹਨ।

ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲਗਭਗ ਇਕ ਸਾਲ ਟੀਮ ਤੋਂ ਦੂਰ ਰਹਿਣ ਤੋਂ ਬਾਅਦ ਵਾਪਸੀ ਲਈ ਤਿਆਰ ਹਨ। ਬੁਮਰਾਹ ਨੂੰ ਆਇਰਲੈਂਡ ਦੌਰੇ ਲਈ ਕਪਤਾਨ ਬਣਾਇਆ ਗਿਆ ਸੀ। ਭਾਰਤੀ ਟੀਮ ਇਸ ਦੌਰੇ ‘ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ, ਜੋ 18 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦੂਜਾ ਮੈਚ 20 ਅਗਸਤ ਅਤੇ ਤੀਜਾ ਮੈਚ 23 ਅਗਸਤ ਨੂੰ ਖੇਡਿਆ ਜਾਵੇਗਾ।

ਜਸਪ੍ਰੀਤ ਬੁਮਰਾਹ ਨੇ ਭਾਰਤ ਲਈ ਆਖਰੀ ਮੈਚ ਸਤੰਬਰ 2022 ਵਿੱਚ ਖੇਡਿਆ ਸੀ। ਉਦੋਂ ਤੋਂ ਉਹ ਪਿੱਠ ਦੇ ਤਣਾਅ ਕਾਰਨ ਭਾਰਤੀ ਟੀਮ ਤੋਂ ਦੂਰ ਹਨ। ਅਕਤੂਬਰ-ਨਵੰਬਰ ‘ਚ ਭਾਰਤ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਇਹ ਭਾਰਤੀ ਟੀਮ ਦੀ ਆਖਰੀ ਟੀ-20 ਸੀਰੀਜ਼ ਹੋਵੇਗੀ। ਹਾਲਾਂਕਿ ਇਸ ਸੀਰੀਜ਼ ਤੋਂ ਪਹਿਲਾਂ ਹੀ ਭਾਰਤੀ ਟੀਮ ਨੂੰ ਝਟਕਾ ਲੱਗਾ ਹੈ।

Scroll to Top