ਚੰਡੀਗੜ, 17 ਫਰਵਰੀ 2024: ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ ‘ਚ ਚੱਲ ਰਹੇ ਤੀਜੇ ਟੈਸਟ ਮੈਚ ਦਾ ਅੱਜ ਚੌਥਾ ਦਿਨ ਹੈ। ਮੈਚ ਰੋਮਾਂਚਕ ਪੜਾਅ ‘ਤੇ ਪਹੁੰਚ ਗਿਆ ਹੈ। ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ (Yashshwi Jaiswal) ਨੇ ਲਗਾਤਾਰ ਦੂਜੇ ਟੈਸਟ ਵਿੱਚ ਦੋਹਰਾ ਸੈਂਕੜਾ ਜੜਿਆ ਹੈ ਅਤੇ ਸਰਫਰਾਜ਼ ਨੇ ਵੀ ਅਰਧ ਸੈਂਕੜਾ ਪੂਰਾ ਕਰ ਲਿਆ ਹੈ |
ਯਸ਼ਸਵੀ (Yashshwi Jaiswal) ਨੇ ਭਾਰਤ ਦੀ ਦੂਜੀ ਪਾਰੀ ਦੇ 85ਵੇਂ ਓਵਰ ਵਿੱਚ ਲਗਾਤਾਰ ਤਿੰਨ ਗੇਂਦਾਂ ਵਿੱਚ ਤਿੰਨ ਛੱਕੇ ਜੜੇ। ਭਾਰਤ ਦਾ ਸਕੋਰ ਚਾਰ ਵਿਕਟਾਂ ‘ਤੇ 350 ਦੌੜਾਂ ਤੋਂ ਪਾਰ ਹੈ। ਇਸ ਦੇ ਨਾਲ ਹੀ ਲੀਡ 480 ਦੌੜਾਂ ਤੋਂ ਵੱਧ ਹੋ ਗਈ ਹੈ। ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ 445 ਦੌੜਾਂ ਬਣਾਈਆਂ ਸਨ। ਇੰਗਲੈਂਡ ਦੀ ਪਹਿਲੀ ਪਾਰੀ 319 ਦੌੜਾਂ ‘ਤੇ ਹੀ ਸਿਮਟ ਗਈ ਸੀ। ਫਿਲਹਾਲ ਭਾਰਤ ਦੀ ਦੂਜੀ ਪਾਰੀ ਚੱਲ ਰਹੀ ਹੈ।