ਚੰਡੀਗੜ੍ਹ, 02 ਫਰਵਰੀ 2024: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਅੱਜ ਤੋਂ ਦੂਜਾ ਮੈਚ ਸ਼ੁਰੂ ਹੋ ਰਿਹਾ ਹੈ। ਭਾਰਤ ਨੂੰ 179 ਦੇ ਸਕੋਰ ‘ਤੇ ਤੀਜਾ ਝਟਕਾ ਲੱਗਾ। ਇਸ ਟੈਸਟ ਦੀ ਪਹਿਲੀ ਪਾਰੀ ‘ਚ ਵੀ ਸ਼੍ਰੇਅਸ ਅਈਅਰ ਫੇਲ ਰਹੇ ਸਨ। ਉਸ ਨੂੰ ਟੌਮ ਹਾਰਟਲੇ ਨੇ ਵਿਕਟਕੀਪਰ ਫੌਕਸ ਦੇ ਹੱਥੋਂ ਕੈਚ ਕਰਵਾਇਆ। ਉਹ 59 ਗੇਂਦਾਂ ਵਿੱਚ 27 ਦੌੜਾਂ ਹੀ ਬਣਾ ਸਕਿਆ। ਸ਼੍ਰੇਅਸ ਨੇ ਯਸ਼ਸਵੀ (Yashshvi Jaiswal) ਨਾਲ 90 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਮੇਂ ਭਾਰਤ ਦਾ ਸਕੋਰ ਤਿੰਨ ਵਿਕਟਾਂ ‘ਤੇ 180 ਦੌੜਾਂ ਹੈ। ਯਸ਼ਸਵੀ ਨੇ 104 ਦੌੜਾਂ ਬਣਾਈਆਂ ਅਤੇ ਟੈਸਟ ਡੈਬਿਊ ਕਰਨ ਵਾਲੇ ਰਜਤ ਪਾਟੀਦਾਰ ਇਕ ਦੌੜ ਬਣਾ ਕੇ ਕ੍ਰੀਜ਼ ‘ਤੇ ਹਨ।
ਯਸ਼ਸਵੀ ਜੈਸਵਾਲ (Yashshvi Jaiswal) ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਹੈ। ਉਸਨੇ 151 ਗੇਂਦਾਂ ਵਿੱਚ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ। ਯਸ਼ਸਵੀ ਨੇ ਆਪਣੇ ਟੈਸਟ ਡੈਬਿਊ ‘ਤੇ ਵੈਸਟਇੰਡੀਜ਼ ਖਿਲਾਫ 171 ਦੌੜਾਂ ਦੀ ਪਾਰੀ ਖੇਡੀ ਸੀ। ਹੁਣ ਉਸ ਨੇ ਇੰਗਲੈਂਡ ਖਿਲਾਫ ਸੈਂਕੜਾ ਲਗਾ ਕੇ ਦਿਖਾ ਦਿੱਤਾ ਕਿ ਉਹ ਭਵਿੱਖ ਦਾ ਵੱਡਾ ਬੱਲੇਬਾਜ਼ ਹੈ।