ਚੰਡੀਗੜ੍ਹ, 17 ਜਨਵਰੀ 2024: ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ ਇੱਕ ਵਿਕਟ ਗੁਆ ਕੇ 184 ਦੌੜਾਂ ਬਣਾ ਲਈਆਂ ਹਨ। ਯਸ਼ਸਵੀ ਜੈਸਵਾਲ (Yashaswi Jaiswal) 104 ਅਤੇ ਸ਼ੁਭਮਨ 56 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਸ਼ੁਭਮਨ ਨੇ ਆਪਣੇ ਟੈਸਟ ਕਰੀਅਰ ਦਾ ਪੰਜਵਾਂ ਅਰਧ ਸੈਂਕੜਾ ਲਗਾਇਆ। ਦੋਵਾਂ ਵਿਚਾਲੇ ਦੂਜੇ ਵਿਕਟ ਲਈ 150 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਹੋਈ ਹੈ। ਭਾਰਤ ਦੀ ਬੜ੍ਹਤ 310 ਦੌੜਾਂ ਤੱਕ ਪਹੁੰਚ ਗਈ ਹੈ। ਭਾਰਤ ਨੂੰ ਇਕੋ-ਇਕ ਝਟਕਾ ਰੋਹਿਤ ਸ਼ਰਮਾ ਦੇ ਰੂਪ ਵਿਚ ਲੱਗਾ। ਯਸ਼ਸਵੀ (Yashaswi Jaiswal) ਕਾਫੀ ਦਰਦ ‘ਚ ਨਜ਼ਰ ਆ ਰਾਹ ਹੈ। ਯਸ਼ਸਵੀ ਦੀ ਪਿੱਠ ਵਿੱਚ ਦਰਦ ਹੈ। ਫਿਜ਼ੀਓ ਮੈਦਾਨ ‘ਤੇ ਆਏ, ਪਰ ਯਸ਼ਸਵੀ ਪੈਵੇਲੀਅਨ ਨਹੀਂ ਪਰਤੇ |
ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜੇ ਟੈਸਟ ਦਾ ਅੱਜ ਤੀਜਾ ਦਿਨ ਹੈ। ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ 445 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਇੰਗਲੈਂਡ ਦੀ ਪਹਿਲੀ ਪਾਰੀ 319 ਦੌੜਾਂ ‘ਤੇ ਹੀ ਸਮਾਪਤ ਗਈ। ਫਿਲਹਾਲ ਭਾਰਤ ਦੀ ਦੂਜੀ ਪਾਰੀ ਚੱਲ ਰਹੀ ਹੈ। ਇਹ ਮੈਚ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।