Yashaswi Jaiswal

IND vs ENG: ਯਸ਼ਸਵੀ ਜੈਸਵਾਲ ਨੇ ਇੱਕ ਟੈਸਟ ਪਾਰੀ ‘ਚ ਜੜੇ 12 ਛੱਕੇ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ

ਚੰਡੀਗੜ, 17 ਫਰਵਰੀ 2024: ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ (Yashaswi Jaiswal) ਨੇ ਲਗਾਤਾਰ ਦੂਜੇ ਟੈਸਟ ਵਿੱਚ ਦੋਹਰਾ ਸੈਂਕੜਾ ਲਗਾਇਆ ਹੈ। ਇਸਦੇ ਨਾਲ ਹੀ ਯਸ਼ਸਵੀ ਜੈਸਵਾਲ ਨੇ ਆਪਣੀ ਪਾਰੀ ‘ਚ ਹੁਣ ਤੱਕ 12 ਛੱਕੇ ਲਗਾਏ ਹਨ। ਇਸ ਨਾਲ ਉਹ ਇੱਕ ਟੈਸਟ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਭਾਰਤੀ ਖਿਡਾਰੀ ਬਣ ਗਿਆ ਅਤੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ। ਉਨ੍ਹਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ 1994 ‘ਚ ਸ਼੍ਰੀਲੰਕਾ ਖਿਲਾਫ 8 ਛੱਕੇ ਲਗਾਏ ਸਨ। ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਵਿਸ਼ਵ ਰਿਕਾਰਡ ਪਾਕਿਸਤਾਨ ਦੇ ਵਸੀਮ ਅਕਰਮ ਦੇ ਨਾਮ ਹੈ। ਉਨ੍ਹਾਂ ਨੇ 1996 ‘ਚ ਜ਼ਿੰਬਾਬਵੇ ਖ਼ਿਲਾਫ਼ 12 ਛੱਕੇ ਲਗਾਏ ਸਨ।

ਭਾਰਤ ਨੇ 430/4 ‘ਤੇ ਪਾਰੀ ਘੋਸ਼ਿਤ ਕਰ ਦਿੱਤੀ, ਇੰਗਲੈਂਡ ਨੂੰ 557 ਦੌੜਾਂ ਦਾ ਟੀਚਾ ਦਿੱਤਾ ਹੈ , ਯਸ਼ਸਵੀ ਨੇ 214 ਅਤੇ ਸਰਫਰਾਜ਼ ਨੇ 68 ਨਾਬਾਦ ਦੌੜਾਂ ਬਣਾਈਆਂ। ਯਸ਼ਸਵੀ (Yashaswi Jaiswal) ਨੇ ਲਗਾਤਾਰ ਦੂਜੇ ਟੈਸਟ ਵਿੱਚ ਦੋਹਰਾ ਸੈਂਕੜਾ ਲਗਾਇਆ ਹੈ। ਇਸ ਤੋਂ ਪਹਿਲਾਂ ਯਸ਼ਸਵੀ ਨੇ ਵਿਸ਼ਾਖਾਪਟਨਮ ਟੈਸਟ ਦੀ ਪਹਿਲੀ ਪਾਰੀ ਵਿੱਚ ਵੀ 209 ਦੌੜਾਂ ਬਣਾਈਆਂ ਸਨ। ਹੁਣ ਦੋਹਰਾ ਸੈਂਕੜਾ ਲਗਾ ਕੇ ਉਸ ਨੇ ਇਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਉਸ ਨੂੰ ਭਵਿੱਖ ਦਾ ਸਟਾਰ ਕਿਉਂ ਮੰਨਿਆ ਜਾ ਰਿਹਾ ਹੈ।

Scroll to Top