ਸਪੋਰਟਸ, 23 ਜੁਲਾਈ 2025: IND ਬਨਾਮ ENG 4th Test match : ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ (Yashasvi Jaiswal) ਨੇ 96 ਗੇਂਦਾਂ ‘ਚ ਆਪਣੇ ਟੈਸਟ ਕਰੀਅਰ ਦਾ 12ਵਾਂ ਅਰਧ ਸੈਂਕੜਾ ਪੂਰਾ ਕੀਤਾ ਹੈ। ਜੈਸਵਾਲ ਚੰਗੀ ਫਾਰਮ ‘ਚ ਦਿਖਾਈ ਦੇ ਰਿਹਾ ਹੈ। ਸਾਈ ਸੁਦਰਸ਼ਨ ਉਸਦਾ ਸਮਰਥਨ ਕਰਨ ਲਈ ਕ੍ਰੀਜ਼ ‘ਤੇ ਮੌਜੂਦ ਹਨ। ਭਾਰਤ ਨੇ ਹੁਣ ਤੱਕ ਇੱਕ ਵਿਕਟ ‘ਤੇ 118 ਦੌੜਾਂ ਬਣਾ ਲਈਆਂ ਹਨ।
ਭਾਰਤ ਨੂੰ ਪਹਿਲਾ ਝਟਕਾ ਕ੍ਰਿਸ ਵੋਕਸ ਨੇ ਦਿੱਤਾ। ਵੋਕਸ ਨੇ ਕੇਐਲ ਰਾਹੁਲ ਨੂੰ ਜੈਕ ਕਰੌਲੀ ਹੱਥੋਂ ਕੈਚ ਕਰਵਾਇਆ। ਰਾਹੁਲ 98 ਗੇਂਦਾਂ ‘ਚ 46 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਉਸਨੇ ਯਸ਼ਸਵੀ ਜੈਸਵਾਲ ਨਾਲ ਪਹਿਲੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕੀਤੀ।
ਜੈਸਵਾਲ (Yashasvi Jaiswal) ਤੋਂ ਪਹਿਲਾਂ ਸੁਨੀਲ ਗਾਵਸਕਰ ਨੇ 1974 ‘ਚ ਇੰਗਲੈਂਡ ‘ਚ 101 ਦੌੜਾਂ ਅਤੇ 58 ਦੌੜਾਂ ਦੀ ਪਾਰੀ ਖੇਡੀ ਸੀ। ਇਸ ਪਾਰੀ ਨਾਲ ਰਾਹੁਲ ਨੇ ਇੰਗਲੈਂਡ ‘ਚ 1000 ਦੌੜਾਂ ਪੂਰੀਆਂ ਕੀਤੀਆਂ। ਉਹ ਅਜਿਹਾ ਕਰਨ ਵਾਲੇ 5ਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ।
ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਭਾਰਤ ਲਈ ਆਪਣਾ ਟੈਸਟ ਡੈਬਿਊ ਕਰ ਰਹੇ ਹਨ। ਉਨ੍ਹਾਂ ਨੂੰ ਸਾਬਕਾ ਵਿਕਟਕੀਪਰ ਬੱਲੇਬਾਜ਼ ਦੀਪ ਦਾਸਗੁਪਤਾ ਨੇ ਟੈਸਟ ਕੈਪ ਦਿੱਤੀ।
Read More: IND ਬਨਾਮ ENG: ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਭਾਰਤ ‘ਚ ਅੰਸ਼ੁਲ ਕੰਬੋਜ਼ ਦਾ ਡੈਬਿਊ