ਸਪੋਰਟਸ, 25 ਜੁਲਾਈ 2025: IND ਬਨਾਮ ENG: ਵਾਸ਼ਿੰਗਟਨ ਸੁੰਦਰ ਨੇ ਇੰਗਲੈਂਡ ਨੂੰ ਚੌਥਾ ਝਟਕਾ ਦਿੱਤਾ। ਉਸਨੇ ਹੈਰੀ ਬਰੂਕ ਨੂੰ ਆਪਣਾ ਸ਼ਿਕਾਰ ਬਣਾਇਆ। ਉਹ ਸਿਰਫ਼ ਤਿੰਨ ਦੌੜਾਂ ਹੀ ਬਣਾ ਸਕਿਆ। ਹੁਣ ਬੇਨ ਸਟੋਕਸ ਬੇਨ ਸਟੋਕਸ ਦਾ ਸਾਥ ਦੇਣ ਲਈ ਆਏ ਹਨ। ਇੰਗਲੈਂਡ ਨੇ ਹੁਣ ਤੱਕ 364 ਦੌੜਾਂ ਬਣਾ ਲਈਆਂ ਹਨ |
ਦੂਜੇ ਸੈਸ਼ਨ ‘ਚ ਭਾਰਤ ਨੂੰ ਦਿਨ ਦੀ ਪਹਿਲੀ ਸਫਲਤਾ ਮਿਲੀ ਸੀ ਅਤੇ ਇਹ ਇੰਗਲੈਂਡ ਦੀ ਪਹਿਲੀ ਪਾਰੀ ਦਾ ਤੀਜਾ ਵਿਕਟ ਸੀ। ਵਾਸ਼ਿੰਗਟਨ ਸੁੰਦਰ ਨੇ ਓਲੀ ਪੋਪ ਨੂੰ ਕੇਐਲ ਰਾਹੁਲ ਹੱਥੋਂ ਕੈਚ ਕਰਵਾਇਆ। ਪੋਪ 71 ਦੌੜਾਂ ਬਣਾ ਕੇ ਪੈਵੇਲੀਅਨ ਵਾਪਸ ਪਰਤਿਆ। ਉਨ੍ਹਾਂ ਨੇ ਤੀਜੀ ਵਿਕਟ ਲਈ ਜੋ ਰੂਟ ਨਾਲ 231 ਗੇਂਦਾਂ ਵਿੱਚ 144 ਦੌੜਾਂ ਦੀ ਸਾਂਝੇਦਾਰੀ ਕੀਤੀ।
ਇੰਗਲੈਂਡ ਦੀ ਟੀਮ ਨੇ ਸ਼ੁੱਕਰਵਾਰ ਨੂੰ ਮੈਚ ਦੇ ਤੀਜੇ ਦਿਨ 225/2 ‘ਤੇ ਖੇਡਣਾ ਸ਼ੁਰੂ ਕੀਤਾ ਸੀ। ਪਿਛਲੇ ਦਿਨ, ਬੇਨ ਡਕੇਟ 94 ਅਤੇ ਜੈਕ ਕਰੌਲੀ 84 ਦੌੜਾਂ ਬਣਾ ਕੇ ਆਊਟ ਹੋਏ ਸਨ। ਦੋਵਾਂ ਨੇ 166 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ ਸੀ। ਭਾਰਤੀ ਟੀਮ ਪਹਿਲੀ ਪਾਰੀ ‘ਚ 358 ਦੌੜਾਂ ‘ਤੇ ਆਲ ਆਊਟ ਹੋ ਗਈ।
ਇਸਦੇ ਨਾਲ ਜੋ ਰੂਟ (104 ਵਾਰ) ਸਭ ਤੋਂ ਵੱਧ 50 ਪਲੱਸ ਸਕੋਰ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਆ ਗਿਆ ਹੈ। ਰੂਟ ਨੇ ਇਸ ਮਾਮਲੇ ‘ਚ ਸਾਬਕਾ ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ (103 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ।
ਜੋ ਰੂਟ ਟੈਸਟ ਮੈਚਾਂ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਤੀਜੇ ਨੰਬਰ ‘ਤੇ ਆ ਗਿਆ ਹੈ। ਰੂਟ ਨੇ ਜੈਕ ਕੈਲਿਸ ਅਤੇ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡ ਦਿੱਤਾ। ਜੋ ਰੂਟ ਨੇ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਮੈਦਾਨ ‘ਤੇ ਇੱਕ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਉਹ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਹੈ।
Read More: IND ਬਨਾਮ ENG: ਚੌਥੇ ਟੈਸਟ ਦੇ ਤੀਜੇ ਦਿਨ ਦੀ ਖੇਡ ਸ਼ੁਰੂ, ਇੰਗਲੈਂਡ ਦੀ ਪਾਰੀ ਛੇਤੀ ਸਮਾਪਤ ਕਰਨਾ ਚਾਹੇਗਾ ਭਾਰਤ




