ਸਪੋਰਟਸ, 06 ਫਰਵਰੀ 2026: IND ਬਨਾਮ ENG U19 Final: ਪੰਜ ਵਾਰ ਦੇ ਚੈਂਪੀਅਨ ਭਾਰਤ ਦਾ ਸਾਹਮਣਾ ਅੱਜ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ‘ਚ ਇੰਗਲੈਂਡ ਨਾਲ ਹੋਵੇਗਾ। ਅੰਡਰ-19 ਵਿਸ਼ਵ ਕੱਪ ਦਾ ਖਿਤਾਬੀ ਮੁਕਾਬਲਾ ਦੁਪਹਿਰ 1 ਵਜੇ ਹਰਾਰੇ ਸਪੋਰਟਸ ਕਲੱਬ ‘ਚ ਸ਼ੁਰੂ ਹੋਵੇਗਾ, ਜਿਸ ‘ਚ ਟਾਸ ਦੁਪਹਿਰ 12:30 ਵਜੇ ਹੋਵੇਗਾ।
ਭਾਰਤੀ ਟੀਮ ਰਿਕਾਰਡ 10ਵੀਂ ਵਾਰ ਫਾਈਨਲ ‘ਚ ਪਹੁੰਚੀ ਹੈ। ਦੂਜੇ ਪਾਸੇ, ਇੰਗਲੈਂਡ ਤੀਜੀ ਵਾਰ ਫਾਈਨਲ ‘ਚ ਖੇਡੇਗਾ, ਭਾਰਤ ਨੇ 1998 ‘ਚ ਆਪਣਾ ਇੱਕੋ ਇੱਕ ਖਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ, ਭਾਰਤ ਨੇ 2022 ਦੇ ਫਾਈਨਲ ‘ਚ ਇੰਗਲੈਂਡ ਨੂੰ ਹਰਾ ਕੇ ਪੰਜਵੀਂ ਵਾਰ ਟਰਾਫੀ ਜਿੱਤੀ ਸੀ।
ਭਾਰਤ ਅਤੇ ਇੰਗਲੈਂਡ ਹੈੱਡ-ਟੂ-ਹੈੱਡ
ਭਾਰਤ ਅਤੇ ਇੰਗਲੈਂਡ (India vs England) ਵਿਚਾਲੇ ਹੁਣ ਤੱਕ ਖੇਡੇ ਗਏ 56 ਯੂਥ ਵਨਡੇ ਮੈਚਾਂ ‘ਚ ਭਾਰਤੀ ਟੀਮ ਦਾ ਦਬਦਬਾ ਰਿਹਾ ਹੈ। ਭਾਰਤ ਨੇ 41 ਜਿੱਤੇ ਹਨ, ਜਦੋਂ ਕਿ ਇੰਗਲੈਂਡ ਨੇ ਸਿਰਫ 13 ਜਿੱਤੇ ਹਨ। ਇੱਕ ਮੈਚ ਟਾਈ ਰਿਹਾ ਸੀ, ਅਤੇ ਇੱਕ ਮੈਚ ਡਰਾਅ ‘ਚ ਖਤਮ ਹੋਇਆ।
ਇਸ ਅੰਡਰ-19 ਵਿਸ਼ਵ ਕੱਪ ‘ਚ ਵੈਭਵ ਸੂਰਿਆਵੰਸ਼ੀ ਨੇ ਭਾਰਤੀ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ, ਛੇ ਮੈਚਾਂ ‘ਚ 264 ਦੌੜਾਂ ਬਣਾਈਆਂ ਹਨ। ਸੂਰਿਆਵੰਸ਼ੀ ਦਾ ਸਰਵੋਤਮ ਸਕੋਰ 82 ਹੈ, ਅਤੇ ਉਨ੍ਹਾਂ ਨੇ ਤਿੰਨ ਅਰਧ ਸੈਂਕੜੇ ਲਗਾਏ ਹਨ। ਹੇਨਿਲ ਪਟੇਲ ਨੇ ਗੇਂਦਬਾਜ਼ੀ ‘ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਸੂਰਿਆਵੰਸ਼ੀ ਏ ਛੇ ਮੈਚਾਂ ‘ਚ 11 ਵਿਕਟਾਂ ਲਈਆਂ ਹਨ। ਉਸਦਾ ਸਰਵੋਤਮ ਪ੍ਰਦਰਸ਼ਨ 16 ਦੌੜਾਂ ਦੇ ਕੇ 5 ਵਿਕਟਾਂ ਸੀ।
ਇਸ ਵਿਸ਼ਵ ਕੱਪ ‘ਚ ਇੰਗਲੈਂਡ ਦੇ ਕੁਝ ਖਿਡਾਰੀ ਸ਼ਾਨਦਾਰ ਫਾਰਮ ‘ਚ ਰਹੇ ਹਨ। ਬੇਨ ਮੇਅਸ ਇੱਕ ਮਜ਼ਬੂਤ ਬੱਲੇਬਾਜ਼ ਰਿਹਾ ਹੈ, ਜਿਸਨੇ ਛੇ ਮੈਚਾਂ ‘ਚ 399 ਦੌੜਾਂ ਬਣਾਈਆਂ, ਜਿਸਦਾ ਸਰਵੋਤਮ ਸਕੋਰ 191 ਹੈ। ਗੇਂਦਬਾਜ਼ੀ ‘ਚ ਮੈਨੀ ਲੁਮਸਡਨ ਨੇ ਇੰਗਲੈਂਡ ਲਈ ਸਭ ਤੋਂ ਵੱਧ ਵਿਕਟਾਂ ਲਈਆਂ ਹਨ, ਜਿਸਨੇ 15 ਵਿਕਟਾਂ ਲਈਆਂ ਹਨ।
ਮੈਚ ਕਿੱਥੇ ਦੇਖ ਸਕਦੇ ਹੈ ?
ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ‘ਤੇ ਕੀਤਾ ਜਾਵੇਗਾ। ਮੈਚ ਦੀ ਲਾਈਵ ਸਟ੍ਰੀਮਿੰਗ JioHotstar ‘ਤੇ ਉਪਲਬੱਧ ਹੋਵੇਗੀ।
Read More: ICC ਟੀ-20 ਰੈਂਕਿੰਗ ‘ਚ ਈਸ਼ਾਨ ਕਿਸ਼ਨ ਨੇ 32 ਸਥਾਨਾਂ ਦੀ ਮਾਰੀ ਛਾਲ, ਅਭਿਸ਼ੇਕ ਸ਼ਰਮਾ ਟੌਪ ‘ਤੇ ਬਰਕਰਾਰ




