ਚੰਡੀਗੜ੍ਹ, 21 ਜਨਵਰੀ 2025: IND vs ENG T20: ਭਾਰਤ ਕੱਲ੍ਹ ਸੀਮਤ ਓਵਰਾਂ ਦੀ ਟੀ-20 ਸੀਰੀਜ਼ ‘ਚ ਇੰਗਲੈਂਡ ਖ਼ਿਲਾਫ਼ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ | ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਬੁੱਧਵਾਰ ਨੂੰ ਪੰਜ ਮੈਚਾਂ ਦੀ ਟੀ-20 ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨਾਲ ਭਿੜੇਗੀ। ਇਸ ਮੈਚ ਦੇ ਨਾਲ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ 14 ਮਹੀਨਿਆਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਕਰਨਗੇ।
ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਡਿਜ਼ਨੀ+ ਹੋਸਟਾਰ ‘ਤੇ ਔਨਲਾਈਨ ਦੇਖਿਆ ਜਾ ਸਕਦਾ ਹੈ। ਇੰਗਲੈਂਡ ਨੇ ਭਾਰਤ ਨੂੰ 46 ਫੀਸਦੀ ਟੀ-20 ਮੈਚਾਂ ‘ਚ ਹਰਾਇਆ ਹੈ, ਪਰ ਟੀਮ ਨੇ ਆਖਰੀ ਵਾਰ 14 ਸਾਲ ਪਹਿਲਾਂ 2011 ‘ਚ ਭਾਰਤ ‘ਚ ਇਸ ਫਾਰਮੈਟ ‘ਚ ਸੀਰੀਜ਼ (IND vs ENG) ਜਿੱਤੀ ਸੀ।
ਜਿਕਰਯੋਗ ਹੈ ਕਿ 2011 ‘ਚ ਐਮਐਸ ਧੋਨੀ ਭਾਰਤ ਦੇ ਕਪਤਾਨ ਸਨ। ਉਨ੍ਹਾਂ ਤੋਂ ਬਾਅਦ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਟੀਮ ਦੀ ਕਪਤਾਨੀ ਸੰਭਾਲੀ, ਪਰ ਕਿਸੇ ਨੂੰ ਵੀ ਇੰਗਲੈਂਡ ਵਿਰੁੱਧ ਟੀ-20 ਸੀਰੀਜ਼ ਨਹੀਂ ਹਾਰੀ। ਹੁਣ ਭਾਰਤ ਟੀਮ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਹੇਠ 5 ਮੈਚਾਂ ਦੀ ਲੜੀ ਖੇਡੇਗੀ ਅਤੇ ਇੰਗਲਿਸ਼ ਟੀਮ ਜੋਸ ਬਟਲਰ ਦੀ ਕਪਤਾਨੀ ਹੇਠ ਖੇਡੇਗੀ।
ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲਾ ਟੀ-20 ਮੈਚ 2007 ਦੇ ਵਿਸ਼ਵ ਕੱਪ ਵਿੱਚ ਖੇਡਿਆ ਗਿਆ ਸੀ। 2007 ਤੋਂ ਲੈ ਕੇ ਹੁਣ ਤੱਕ ਦੋਵਾਂ ਟੀਮਾਂ ਵਿਚਕਾਰ 24 ਟੀ-20 ਮੈਚ ਖੇਡੇ ਜਾ ਚੁੱਕੇ ਹਨ। 54 ਫੀਸਦੀ ਮੈਚ ਯਾਨੀ 13 ਭਾਰਤ ਅਤੇ 11 ਇੰਗਲੈਂਡ ਨੇ ਜਿੱਤੇ । ਦੋ
2017 ਤੋਂ 2022 ਤੱਕ ਦੋਵਾਂ ਟੀਮਾਂ ਨੇ 4 ਹੋਰ ਸੀਰੀਜ਼ ਖੇਡੀਆਂ ਅਤੇ ਭਾਰਤ ਨੇ ਚਾਰੇ ਸੀਰੀਜ਼ ਜਿੱਤੀਆਂ ਹਨ। ਭਾਰਤ ਨੇ ਇੰਗਲੈਂਡ ਨੂੰ ਉਸ ਦੇ ਆਪਣੇ ਹੀ ਘਰ ‘ਚ ਦੋ ਵਾਰ ਹਰਾਇਆ। ਦੋਵਾਂ ਵਿਚਾਲੇ ਭਾਰਤ ‘ਚ ਚਾਰ ਸੀਰੀਜ਼ ਖੇਡੀਆਂ ਗਈਆਂ। 1 ਸੀਰੀਜ਼ ਡਰਾਅ ਰਹੀ ਅਤੇ ਇੰਗਲੈਂਡ ਨੇ 1 ਜਿੱਤਿਆ, ਜਦੋਂ ਕਿ ਟੀਮ ਇੰਡੀਆ ਨੇ 2 ਸੀਰੀਜ਼ ਜਿੱਤੀਆਂ ਹਨ।
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਅਜੇ ਤੱਕ ਆਸਟ੍ਰੇਲੀਆ ਦੌਰੇ ਵਿੱਚ ਹੋਈ ਹਾਰ ਨੂੰ ਨਹੀਂ ਭੁੱਲੀ ਹੈ, ਜਿਸ ਤੋਂ ਬਾਅਦ ਬੀਸੀਸੀਆਈ ਨੇ ਟੀਮ ਵਿੱਚ ਅਨੁਸ਼ਾਸਨ ਬਹਾਲ ਕਰਨ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਪਿਛਲੇ ਸਾਲ ਵੈਸਟਇੰਡੀਜ਼ ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਆਲਰਾਊਂਡਰ ਅਕਸ਼ਰ ਪਟੇਲ ਨੂੰ ਭਾਰਤੀ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਅਕਸ਼ਰ ਨੇ ਦੱਖਣੀ ਅਫਰੀਕਾ ਖਿਲਾਫ ਫਾਈਨਲ ਵਿੱਚ 31 ਗੇਂਦਾਂ ਵਿੱਚ 47 ਦੌੜਾਂ ਬਣਾਈਆਂ ਅਤੇ ਅੱਠ ਮੈਚਾਂ ਵਿੱਚ ਨੌਂ ਵਿਕਟਾਂ ਵੀ ਲਈਆਂ। ਵਿਕਟਕੀਪਰ ਸੰਜੂ ਸੈਮਸਨ, ਜੋ ਭਾਰਤ ਦੀ ਚੈਂਪੀਅਨਜ਼ ਟਰਾਫੀ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕਿਆ, ‘ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ।