ਚੰਡੀਗੜ੍ਹ, 31 ਜਨਵਰੀ 2025: IND vs ENG T20: ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਚੌਥੇ ਟੀ-20 ਮੈਚ ‘ਚ ਹੁਣ ਤੱਕ 9 ਓਵਰਾਂ ਤੱਕ 68 ਦੌੜਾਂ ‘ਤੇ ਚਾਰ ਅਹਿਮ ਵਿਕਟ ਗੁਆ ਦਿੱਤੇ ਹਨ | ਇੰਗਲੈਂਡ ਦੇ ਆਦਿਲ ਰਾਸ਼ਿਦ ਨੇ ਭਾਰਤ ਨੂੰ ਚੌਥਾ ਝਟਕਾ ਦਿੱਤਾ।
ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਭਾਰਤੀ ਟੀਮ ਨੇ ਇਸ ਮੈਚ ‘ਚ ਤਿੰਨ ਬਦਲਾਅ ਕੀਤੇ ਹਨ। ਮੁਹੰਮਦ ਸ਼ਮੀ ਦੀ ਜਗ੍ਹਾ ਅਰਸ਼ਦੀਪ ਸਿੰਘ ਆਇਆ ਹੈ, ਧਰੁਵ ਜੁਰੇਲ ਦੀ ਜਗ੍ਹਾ ਰਿੰਕੂ ਸਿੰਘ ਨੂੰ ਮੌਕਾ ਮਿਲਿਆ ਹੈ ਜਦੋਂ ਕਿ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਸ਼ਿਵਮ ਦੂਬੇ ਨੂੰ ਪਲੇਇੰਗ 11 ‘ਚ ਸ਼ਾਮਲ ਕੀਤਾ ਗਿਆ ਹੈ।
ਇੰਗਲੈਂਡ ਦੇ ਆਦਿਲ ਰਾਸ਼ਿਦ ਨੇ ਭਾਰਤ ਨੂੰ ਚੌਥਾ ਝਟਕਾ ਦਿੱਤਾ। ਉਨ੍ਹਾਂ ਨੇ ਅੱਠਵੇਂ ਓਵਰ (IND vs ENG) ਦੀ ਦੂਜੀ ਗੇਂਦ ‘ਤੇ ਅਭਿਸ਼ੇਕ ਸ਼ਰਮਾ ਨੂੰ ਜੈਕਬ ਬੈਥਲ ਹੱਥੋਂ ਕੈਚ ਕਰਵਾ ਦਿੱਤਾ। ਉਹ 19 ਗੇਂਦਾਂ ‘ਚ 29 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਸ਼ਿਵਮ ਦੂਬੇ ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਹਨ। ਰਿੰਕੂ ਸਿੰਘ ਉਸਦਾ ਸਮਰਥਨ ਕਰਨ ਲਈ ਕ੍ਰੀਜ਼ ‘ਤੇ ਮੌਜੂਦ ਹਨ।
ਭਾਰਤ ਨੇ ਪਾਵਰਪਲੇ ‘ਚ ਤਿੰਨ ਵਿਕਟਾਂ ਗੁਆ ਦਿੱਤੀਆਂ। ਸੀਰੀਜ਼ ਦਾ ਆਪਣਾ ਪਹਿਲਾ ਮੈਚ ਖੇਡ ਰਹੇ ਸਾਕਿਬ ਮਹਿਮੂਦ ਨੇ ਦੂਜੇ ਓਵਰ ‘ਚ ਸੰਜੂ ਸੈਮਸਨ (1), ਤਿਲਕ ਵਰਮਾ (0) ਅਤੇ ਸੂਰਿਆ ਕੁਮਾਰ ਯਾਦਵ (0) ਦੀਆਂ ਵਿਕਟਾਂ ਲਈਆਂ।
Read More: IND vs ENG T20: ਭਾਰਤ ਖ਼ਿਲਾਫ ਚੌਥੇ ਟੀ-20 ਮੈਚ ‘ਚ ਇੰਗਲੈਂਡ ਲਈ ਕਰੋ ਜਾਂ ਮਰੋ ਦੀ ਸਥਿਤੀ