IND vs ENG

IND vs ENG T20: ਭਾਰਤ ਤੇ ਇੰਗਲੈਂਡ ਵਿਚਾਲੇ ਪਹਿਲਾਂ ਟੀ-20 ਮੈਚ ਅੱਜ, ਸ਼ਮੀ ਦੀ ਹੋਵੇਗੀ ਵਾਪਸੀ ?

ਚੰਡੀਗੜ੍ਹ, 22 ਜਨਵਰੀ 2025: IND vs ENG T20 Match Live: ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ। ਦੋਵੇਂ ਟੀਮਾਂ 13 ਸਾਲਾਂ ਬਾਅਦ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਣਗੀਆਂ। ਆਖਰੀ ਵਾਰ ਦੋਵੇਂ ਟੀਮਾਂ ਇੱਥੇ 2011 ‘ਚ ਆਹਮੋ-ਸਾਹਮਣੇ ਹੋਈਆਂ ਸਨ, ਜਦੋਂ ਇੰਗਲੈਂਡ ਨੇ 6 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਮੈਚ ਦਾ ਟਾਸ ਸ਼ਾਮ 6:30 ਵਜੇ ਹੋਵੇਗਾ ਅਤੇ ਸ਼ਾਮ 7:00 ਵਜੇ ਮੈਚ ਸ਼ੁਰੂ ਹੋਵੇਗਾ |

ਬੁੱਧਵਾਰ ਨੂੰ ਕੋਲਕਾਤਾ ‘ਚ ਮੌਸਮ ਬਹੁਤ ਵਧੀਆ ਰਹੇਗਾ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦਿਨ ਇੱਥੇ ਤਾਪਮਾਨ 16 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।

ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਡਿਜ਼ਨੀ+ ਹੋਸਟਾਰ ‘ਤੇ ਔਨਲਾਈਨ ਦੇਖਿਆ ਜਾ ਸਕਦਾ ਹੈ। ਇੰਗਲੈਂਡ ਨੇ ਭਾਰਤ ਨੂੰ 46 ਫੀਸਦੀ ਟੀ-20 ਮੈਚਾਂ ‘ਚ ਹਰਾਇਆ ਹੈ, ਪਰ ਟੀਮ ਨੇ ਆਖਰੀ ਵਾਰ 14 ਸਾਲ ਪਹਿਲਾਂ 2011 ‘ਚ ਭਾਰਤ ‘ਚ ਇਸ ਫਾਰਮੈਟ ‘ਚ ਸੀਰੀਜ਼ (IND vs ENG) ਜਿੱਤੀ ਸੀ।

ਜਿਕਰਯੋਗ ਹੈ ਕਿ 2011 ‘ਚ ਐਮਐਸ ਧੋਨੀ ਭਾਰਤ ਦੇ ਕਪਤਾਨ ਸਨ। ਉਨ੍ਹਾਂ ਤੋਂ ਬਾਅਦ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਟੀਮ ਦੀ ਕਪਤਾਨੀ ਸੰਭਾਲੀ, ਪਰ ਕਿਸੇ ਨੂੰ ਵੀ ਇੰਗਲੈਂਡ ਵਿਰੁੱਧ ਟੀ-20 ਸੀਰੀਜ਼ ਨਹੀਂ ਹਾਰੀ। ਹੁਣ ਭਾਰਤ ਟੀਮ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਹੇਠ 5 ਮੈਚਾਂ ਦੀ ਲੜੀ ਖੇਡੇਗੀ ਅਤੇ ਇੰਗਲਿਸ਼ ਟੀਮ ਜੋਸ ਬਟਲਰ ਦੀ ਕਪਤਾਨੀ ਹੇਠ ਖੇਡੇਗੀ।

2017 ਤੋਂ 2022 ਤੱਕ ਦੋਵਾਂ ਟੀਮਾਂ ਨੇ 4 ਹੋਰ ਸੀਰੀਜ਼ ਖੇਡੀਆਂ ਅਤੇ ਭਾਰਤ ਨੇ ਚਾਰੇ ਸੀਰੀਜ਼ ਜਿੱਤੀਆਂ ਹਨ। ਭਾਰਤ ਨੇ ਇੰਗਲੈਂਡ ਨੂੰ ਉਸ ਦੇ ਆਪਣੇ ਹੀ ਘਰ ‘ਚ ਦੋ ਵਾਰ ਹਰਾਇਆ। ਦੋਵਾਂ ਵਿਚਾਲੇ ਭਾਰਤ ‘ਚ ਚਾਰ ਸੀਰੀਜ਼ ਖੇਡੀਆਂ ਗਈਆਂ। 1 ਸੀਰੀਜ਼ ਡਰਾਅ ਰਹੀ ਅਤੇ ਇੰਗਲੈਂਡ ਨੇ 1 ਜਿੱਤਿਆ, ਜਦੋਂ ਕਿ ਟੀਮ ਇੰਡੀਆ ਨੇ 2 ਸੀਰੀਜ਼ ਜਿੱਤੀਆਂ ਹਨ।

ਦੋਵੇਂ ਟੀਮਾਂ (IND vs ENG) ਦੀ ਪਲੇਇੰਗ-11

ਭਾਰਤ ਦੇ ਸੰਭਾਵੀ ਪਲੇਇੰਗ-11: ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ-ਕਪਤਾਨ), ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਰਿੰਕੂ ਸਿੰਘ, ਹਾਰਦਿਕ ਪੰਡਯਾ, ਨਿਤੀਸ਼ ਕੁਮਾਰ ਰੈੱਡੀ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ ਅਤੇ ਮੁਹੰਮਦ ਸ਼ਮੀ।

ਇੰਗਲੈਂਡ ਦੇ ਪਲੇਇੰਗ-11: ਜੋਸ ਬਟਲਰ (ਕਪਤਾਨ), ਬੇਨ ਡਕੇਟ, ਫਿਲ ਸਾਲਟ (ਵਿਕਟਕੀਪਰ), ਹੈਰੀ ਬਰੂਕ, ਲਿਯਮ ਲਿਵਿੰਗਸਟੋਨ, ​​ਜੈਕਬ ਬੈਥਲ, ਜੈਮੀ ਓਵਰਟਨ, ਗੁਸ ਐਟਕਿੰਸਨ, ਜੋਫਰਾ ਆਰਚਰ, ਆਦਿਲ ਰਾਸ਼ਿਦ ਅਤੇ ਮਾਰਕ ਵੁੱਡ।

Read More: IND vs ENG: ਭਾਰਤ ਤੇ ਇੰਗਲੈਂਡ ਵਿਚਾਲੇ ਪਹਿਲਾ ਟੀ-20 ਕੱਲ੍ਹ, 14 ਸਾਲਾਂ ਤੋਂ ਇੰਗਲੈਂਡ ਭਾਰਤ ‘ਚ ਨਹੀਂ ਜਿੱਤਿਆ ਸੀਰੀਜ਼

Scroll to Top