ਇੰਗਲੈਂਡ, 03 ਜੁਲਾਈ 2025: IND ਬਨਾਮ ENG 2Nd Test Match: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਬਰਮਿੰਘਮ ਦੇ ਐਜਬੈਸਟਨ ਵਿਖੇ ਜਾਰੀ ਹੈ ਅਤੇ ਅੱਜ ਦੂਜੇ ਦਿਨ ਦੀ ਖੇਡ ਸ਼ੁਰੂ ਹੋਵੈਗੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 310 ਦੌੜਾਂ ਬਣਾ ਲਈਆਂ ਹਨ।
ਕਪਤਾਨ ਸ਼ੁਭਮਨ ਗਿੱਲ 114 ਦੌੜਾਂ ਅਤੇ ਰਵਿੰਦਰ ਜਡੇਜਾ 41 ਦੌੜਾਂ ‘ਤੇ ਨਾਬਾਦ ਹਨ। ਹੁਣ ਤੱਕ, ਦੋਵਾਂ ਵਿਚਕਾਰ 99 ਦੌੜਾਂ ਦੀ ਨਾਬਾਦ ਸਾਂਝੇਦਾਰੀ ਹੋ ਚੁੱਕੀ ਹੈ। ਗਿੱਲ ਨੇ ਇੰਗਲੈਂਡ ‘ਚ ਲਗਾਤਾਰ ਦੂਜੇ ਟੈਸਟ ‘ਚ ਸੈਂਕੜਾ ਜੜਿਆ। ਇਹ ਕਪਤਾਨ ਵਜੋਂ ਉਨ੍ਹਾਂ ਦਾ ਦੂਜਾ ਅਤੇ ਟੈਸਟ ‘ਚ ਸੱਤਵਾਂ ਸੈਂਕੜਾ ਹੈ।
ਸ਼ੁਭਮਨ ਗਿੱਲ ਐਜਬੈਸਟਨ ‘ਚ ਸੈਂਕੜਾ ਲਗਾਉਣ ਵਾਲੇ ਦੂਜੇ ਭਾਰਤੀ ਕਪਤਾਨ
ਇਸ ਤੋਂ ਪਹਿਲਾਂ ਇੰਗਲੈਂਡ ‘ਚ ਗਿੱਲ ਦਾ ਰਿਕਾਰਡ ਬਹੁਤ ਖਾਸ ਨਹੀਂ ਸੀ, ਪਰ ਇਸ ਦੌਰੇ ‘ਤੇ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ, ਉਸਦੇ ‘ਚ ਇੱਕ ਵੱਡਾ ਬਦਲਾਅ ਦੇਖਿਆ ਗਿਆ ਹੈ। ਉਹ ਐਜਬੈਸਟਨ ਦੇ ਮੈਦਾਨ ‘ਤੇ ਸੈਂਕੜਾ ਲਗਾਉਣ ਵਾਲੇ ਦੂਜੇ ਭਾਰਤੀ ਕਪਤਾਨ ਹਨ। ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਉਣ ਤੋਂ ਬਾਅਦ, ਉਨ੍ਹਾਂ ਨੇ ਕਿੰਗ ਵਿਰਾਟ ਕੋਹਲੀ ਵਾਂਗ ਇਸ ਬੱਲੇਬਾਜ਼ੀ ਸਥਿਤੀ ਨੂੰ ਆਪਣਾ ਬਣਾਇਆ ਹੈ। ਇੰਨਾ ਹੀ ਨਹੀਂ ਗਿੱਲ ਇੰਗਲੈਂਡ ‘ਚ ਲਗਾਤਾਰ ਦੋ ਟੈਸਟਾਂ ‘ਚ ਸੈਂਕੜਾ ਲਗਾਉਣ ਵਾਲੇ ਦੂਜੇ ਭਾਰਤੀ ਕਪਤਾਨ ਵੀ ਬਣ ਗਏ ਹਨ।
ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਵਰਗੇ ਦਿੱਗਜਾਂ ਦੀ ਸੂਚੀ ‘ਚ ਸ਼ਾਮਲ
ਹੁਣ ਗਿੱਲ ਦਾ ਨਾਮ ਐਜਬੈਸਟਨ ‘ਚ ਸੈਂਕੜਾ ਲਗਾਉਣ ਵਾਲੇ ਭਾਰਤੀਆਂ ਦੀ ਸੂਚੀ ‘ਚ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ ਨੇ ਇਹ ਕਾਰਨਾਮਾ ਕੀਤਾ ਸੀ। ਸਚਿਨ ਅਤੇ ਕੋਹਲੀ ਹੁਣ ਟੈਸਟ ਨਹੀਂ ਖੇਡਦੇ, ਜਦੋਂ ਕਿ ਪੰਤ ਅਤੇ ਜਡੇਜਾ ਇਸ ਵਾਰ ਵੀ ਭਾਰਤੀ ਟੀਮ ਦਾ ਹਿੱਸਾ ਹਨ।
ਸਚਿਨ ਨੇ 1996 ‘ਚ ਇਸ ਮੈਦਾਨ ‘ਤੇ 122 ਦੌੜਾਂ ਬਣਾਈਆਂ ਸਨ, ਜਦੋਂ ਕਿ ਵਿਰਾਟ ਨੇ 2018 ‘ਚ ਇੱਥੇ 149 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ 2022 ‘ਚ ਭਾਰਤ ਵੱਲੋਂ ਇਸ ਮੈਦਾਨ ‘ਤੇ ਦੋ ਸੈਂਕੜੇ ਬਣਾਏ ਗਏ ਸਨ। ਪੰਤ ਨੇ 146 ਦੌੜਾਂ ਬਣਾਈਆਂ ਅਤੇ ਜਡੇਜਾ ਨੇ 104 ਦੌੜਾਂ ਬਣਾਈਆਂ। ਹਾਲਾਂਕਿ, ਇਨ੍ਹਾਂ ‘ਚੋਂ ਸਿਰਫ ਕੋਹਲੀ ਅਤੇ ਗਿੱਲ ਨੇ ਭਾਰਤੀ ਟੀਮ ਦੀ ਕਪਤਾਨੀ ਕਰਦੇ ਹੋਏ ਸੈਂਕੜਾ ਲਗਾਇਆ ਹੈ। ਬਾਕੀਆਂ ਨੇ ਸਿਰਫ ਇੱਕ ਖਿਡਾਰੀ ਦੇ ਰੂਪ ‘ਚ ਸੈਂਕੜਾ ਲਗਾਇਆ ਸੀ।
ਸ਼ੁਭਮਨ ਗਿੱਲ ਇੰਗਲੈਂਡ ‘ਚ ਲਗਾਤਾਰ ਦੋ ਟੈਸਟਾਂ ‘ਚ ਸੈਂਕੜਾ ਲਗਾਉਣ ਵਾਲੇ ਦੂਜੇ ਭਾਰਤੀ
ਸ਼ੁਭਮਨ ਗਿੱਲ ਇੰਗਲੈਂਡ ‘ਚ ਲਗਾਤਾਰ ਦੋ ਟੈਸਟਾਂ ‘ਚ ਸੈਂਕੜਾ ਲਗਾਉਣ ਵਾਲੇ ਦੂਜੇ ਭਾਰਤੀ ਕਪਤਾਨ ਵੀ ਹਨ। ਗਿੱਲ ਨੇ ਐਜਬੈਸਟਨ ਤੋਂ ਪਹਿਲਾਂ ਲੀਡਜ਼ ‘ਚ 147 ਦੌੜਾਂ ਬਣਾਈਆਂ ਸਨ। ਉਨ੍ਹਾਂ ਤੋਂ ਪਹਿਲਾਂ, 1990 ‘ਚ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਇੰਗਲੈਂਡ ਦੌਰੇ ਦੌਰਾਨ ਲਾਰਡਜ਼ ਟੈਸਟ ‘ਚ 121 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨਚੈਸਟਰ ‘ਚ ਖੇਡੇ ਗਏ ਅਗਲੇ ਟੈਸਟ ‘ਚ 179 ਦੌੜਾਂ ਬਣਾਈਆਂ ਸਨ।
Read More: IND ਬਨਾਮ ENG: ਲੰਚ ਬ੍ਰੇਕ ਤੱਕ ਭਾਰਤ ਨੇ 98 ਸਕੋਰ ‘ਤੇ 2 ਵਿਕਟਾਂ ਗੁਆਈਆਂ, ਜੈਸਵਾਲ ਨੇ ਜੜਿਆ ਅਰਧ ਸੈਂਕੜਾ




