ਇੰਗਲੈਂਡ, 03 ਜੁਲਾਈ 2025: IND ਬਨਾਮ ENG: ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਬਰਮਿੰਘਮ ਦੇ ਐਜਬੈਸਟਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਵੀਰਵਾਰ ਨੂੰ ਮੈਚ ਦਾ ਦੂਜਾ ਦਿਨ ਹੈ ਅਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ। ਭਾਰਤ ਨੇ ਪਹਿਲੀ ਪਾਰੀ ‘ਚ 5 ਵਿਕਟਾਂ ‘ਤੇ ਹੁਣ ਤੱਕ 388 ਦੌੜਾਂ ਬਣਾ ਲਈਆਂ ਹਨ।
ਕਪਤਾਨ ਸ਼ੁਭਮਨ ਗਿੱਲ ਅਤੇ ਰਵਿੰਦਰ ਜਡੇਜਾ ਕਰੀਜ ‘ਤੇ ਹਨ। ਦੋਵਾਂ ਨੇ 160+ ਦੀ ਸਾਂਝੇਦਾਰੀ ਹੋ ਚੁੱਕੀ ਹੈ। ਗਿੱਲ ਨੇ ਆਪਣੇ ਟੈਸਟ ਕਰੀਅਰ ‘ਚ ਪਹਿਲੀ ਵਾਰ 150 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਜਡੇਜਾ ਨੇ ਵੀ ਅਰਧ ਸੈਂਕੜਾ ਲਗਾਇਆ ਹੈ। ਜਡੇਜਾ ਨੇ ਹੁਣ ਤੱਕ 72 ਦੌੜਾਂ ਬਣਾ ਲਈਆਂ ਹਨ |
ਜਿਕਰਯੋਗ ਹੈ ਕਿ ਭਾਰਤੀ ਟੀਮ ਨੇ 310/5 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਗਿੱਲ ਨੇ 114 ਦੇ ਸਕੋਰ ਨਾਲ ਅਤੇ ਜਡੇਜਾ ਨੇ 41 ਦੇ ਸਕੋਰ ਨਾਲ ਆਪਣੀ ਪਾਰੀ ਜਾਰੀ ਰੱਖੀ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟੈਸਟ ਕ੍ਰਿਕਟ ‘ਚ ਆਪਣਾ ਸਭ ਤੋਂ ਵਧੀਆ ਸਕੋਰ ਬਣਾਇਆ ਹੈ। ਉਨ੍ਹਾਂ ਨੇ 100ਵਾਂ ਓਵਰ ਸੁੱਟ ਰਹੇ ਸ਼ੋਇਬ ਬਸ਼ੀਰ ਦੀ ਪਹਿਲੀ ਗੇਂਦ ‘ਤੇ ਦੌੜ ਲੈ ਕੇ ਟੈਸਟ ਵਿੱਚ ਪਹਿਲੀ ਵਾਰ 150 ਦੌੜਾਂ ਦਾ ਅੰਕੜਾ ਹਾਸਲ ਕੀਤਾ।
Read More: IND ਬਨਾਮ ENG: ਲੰਚ ਬ੍ਰੇਕ ਤੱਕ ਭਾਰਤ ਨੇ 98 ਸਕੋਰ ‘ਤੇ 2 ਵਿਕਟਾਂ ਗੁਆਈਆਂ, ਜੈਸਵਾਲ ਨੇ ਜੜਿਆ ਅਰਧ ਸੈਂਕੜਾ




