ਸਪੋਰਟਸ, 05 ਮਾਰਚ 2026: IND ਬਨਾਮ ENG Semifinal: ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਭਾਰਤ ਅਤੇ ਇੰਗਲੈਂਡ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੀ। ਉਨ੍ਹਾਂ ਨੇ ਪਲੇਇੰਗ ਇਲੈਵਨ ‘ਚ ਕੋਈ ਬਦਲਾਅ ਨਹੀਂ ਕੀਤਾ। ਇੰਗਲੈਂਡ ਨੇ ਰੇਹਾਨ ਅਹਿਮਦ ਦੀ ਜਗ੍ਹਾ ਜੈਮੀ ਓਵਰਟਨ ਨੂੰ ਟੀਮ ‘ਚ ਸ਼ਾਮਲ ਕੀਤਾ।
ਇਹ ਦੋਵਾਂ ਟੀਮਾਂ ਵਿਚਕਾਰ ਲਗਾਤਾਰ ਤੀਜਾ ਸੈਮੀਫਾਈਨਲ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ, ਉਹ 2022 ਅਤੇ 2024 ‘ਚ ਭਿੜੇ ਸਨ, ਜਿਸ ‘ਚ ਦੋਵੇਂ ਟੀਮਾਂ ਇੱਕ-ਇੱਕ ਮੈਚ ਜਿੱਤੀਆਂ ਸਨ। ਸੈਮੀਫਾਈਨਲ ਜਿੱਤਣ ਤੋਂ ਬਾਅਦ, ਦੋਵਾਂ ਟੀਮਾਂ ਨੇ ਫਾਈਨਲ ਵੀ ਜਿੱਤਿਆ ਸੀ।
Read More: Fatest T20 Century: ਫਿਨ ਐਲਨ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਜੜਿਆ ਸਭ ਤੋਂ ਤੇਜ਼ ਸੈਂਕੜਾ




