ਚੰਡੀਗ੍ਹੜ, 25 ਜਨਵਰੀ 2024: (IND vs ENG) ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਅੱਜ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਟੈਸਟ ਅੱਜ ਤੋਂ ਹੈਦਰਾਬਾਦ ਵਿੱਚ ਖੇਡਿਆ ਜਾ ਰਿਹਾ ਹੈ। ਵਿਰਾਟ ਕੋਹਲੀ ਪਹਿਲੇ ਦੋ ਟੈਸਟਾਂ ਤੋਂ ਬਾਹਰ ਹੋ ਗਏ ਹਨ। ਉਸ ਨੇ ਨਿੱਜੀ ਕਾਰਨਾਂ ਕਰਕੇ ਆਪਣਾ ਨਾਂ ਵਾਪਸ ਲੈ ਲਿਆ ਸੀ। ਕੋਚ ਦ੍ਰਾਵਿੜ ਨੇ ਕੇਐਲ ਰਾਹੁਲ ਨੂੰ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਹੈ। ਅਜਿਹੇ ‘ਚ ਕੇਐੱਸ ਭਰਤ ਨੂੰ ਸਪੈਸ਼ਲਿਸਟ ਵਿਕਟਕੀਪਰ ਦੇ ਤੌਰ ‘ਤੇ ਪਲੇਇੰਗ-11 ‘ਚ ਮੌਕਾ ਦਿੱਤਾ ਗਿਆ ਹੈ।ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਦੁਪਹਿਰ ਦੇ ਖਾਣੇ ਤੋਂ ਬਾਅਦ ਖੇਡ ਸ਼ੁਰੂ ਹੋ ਗਈ ਹੈ। ਲੰਚ ਬ੍ਰੇਕ ਤੱਕ ਇੰਗਲੈਂਡ ਨੇ ਚਾਰ ਵਿਕਟਾਂ ਗੁਆ ਕੇ 123 ਦੌੜਾਂ ਬਣਾ ਲਈਆਂ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਚੰਗੀ ਰਹੀ। ਜੈਕ ਕਰਾਊਲੀ ਅਤੇ ਬੇਨ ਡਕੇਟ ਨੇ ਪਹਿਲੀ ਵਿਕਟ ਲਈ 55 ਦੌੜਾਂ ਦੀ ਸਾਂਝੇਦਾਰੀ ਕੀਤੀ। ਇਕ ਸਮੇਂ 12ਵੇਂ ਓਵਰ ‘ਚ ਸਕੋਰ ਬਿਨਾਂ ਕੋਈ ਵਿਕਟ ਗੁਆਏ 55 ਦੌੜਾਂ ਸੀ, ਫਿਰ 16ਵੇਂ ਓਵਰ ‘ਚ ਟੀਮ ਨੇ ਤਿੰਨ ਦੌੜਾਂ ਬਣਾ ਕੇ ਤਿੰਨ ਵਿਕਟਾਂ ਗੁਆ ਦਿੱਤੀਆਂ।