June 28, 2024 4:49 pm
Sarfaraz Khan

IND vs ENG: ਸਰਫਰਾਜ਼ ਖਾਨ ਨੇ ਆਪਣੇ ਡੈਬਿਊ ਮੈਚ ‘ਚ ਜੜਿਆ ਤੂਫ਼ਾਨੀ ਅਰਧ ਸੈਂਕੜਾ, ਦਰਸ਼ਕਾਂ ‘ਚ ਖੜ੍ਹੇ ਮਾਪੇ ਹੋਏ ਭਾਵੁਕ

ਚੰਡੀਗੜ੍ਹ, 15 ਫਰਵਰੀ 2024: ਅੱਜ ਤੋਂ ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਖੇਡਿਆ ਜਾ ਰਿਹਾ ਹੈ। ਸਰਫਰਾਜ਼ ਖਾਨ (Sarfaraz Khan) ਨੇ ਆਪਣੇ ਡੈਬਿਊ ਮੈਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸਰਫਰਾਜ਼ ਨੇ ਆਪਣੀ ਪਹਿਲੀ ਪਾਰੀ ‘ਚ ਹੀ ਤੂਫ਼ਾਨੀ ਅਰਧ ਸੈਂਕੜਾ ਜੜਿਆ । ਅਰਧ ਸੈਂਕੜੇ ਦੇ ਲਈ ਸਰਫਰਾਜ਼ ਨੇ ਸਿਰਫ 48 ਗੇਂਦਾਂ ਖੇਡੀਆਂ।ਇਸਤੋਂ ਬਾਅਦ ਸਰਫਰਾਜ਼ 66 ਗੇਂਦਾਂ ‘ਚ 62 ਦੌੜਾਂ ਬਣ ਕੇ ਰਨਆਊਟ ਹੋਏ ਗਏ | ਮੈਦਾਨ ‘ਚ ਕ੍ਰਿਕਟ ਪ੍ਰੇਮੀਆਂ ਨੇ ਖੜ੍ਹੇ ਹੋ ਕੇ ਸਰਫਰਾਜ਼ ਲਈ ਤਾੜੀਆਂ ਵਜਾਈਆਂ | ਦੂਜੇ ਪਾਸੇ ਰਵਿੰਦਰ ਜਡੇਜਾ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ | ਭਾਰਤ ਦਾ ਸਕੋਰ ਚਾਰ ਵਿਕਟਾਂ ‘ਤੇ 301 ਦੌੜਾਂ ਤੋਂ ਪਾਰ ਕਰ ਗਿਆ ਹੈ।

ਅੱਜ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਅਤੇ ਬੱਲੇਬਾਜ਼ ਸਰਫਰਾਜ਼ ਖਾਨ (Sarfaraz Khan) ਨੇ ਰਾਜਕੋਟ ‘ਚ ਭਾਰਤ ਲਈ ਡੈਬਿਊ ਕੀਤਾ। ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਮੈਚ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਧਰੁਵ ਜੁਰੇਲ ਨੂੰ ਵਿਕਟਕੀਪਰ ਕੇਐਸ ਭਰਤ ਦੀ ਥਾਂ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਕੇਐਲ ਰਾਹੁਲ ਦੀ ਗੈਰ-ਮੌਜੂਦਗੀ ਵਿੱਚ ਸਰਫਰਾਜ਼ ਖਾਨ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ।

ਧਰੁਵ ਜੁਰੇਲ ਦੇ ਪਿਓ ਨੇਮ ਸਿੰਘ ਜੁਰੇਲ ਮਥੁਰਾ ਦੇ ਬਾਂਕੇ ਬਿਹਾਰੀ ਮੰਦਿਰ ਗਏ ਅਤੇ ਆਪਣੇ ਬੇਟੇ ਦੀ ਸ਼ੁਰੂਆਤ ‘ਤੇ ਪੂਜਾ ਕੀਤੀ। ਸਰਫਰਾਜ਼ ਖਾਨ ਦੇ ਪਿਓ ਭਾਵੁਕ ਹੋ ਗਏ। ਉਹ ਰਾਜਕੋਟ ਦੇ ਸਟੇਡੀਅਮ ‘ਚ ਮੌਜੂਦ ਸਨ। ਬੇਟੇ ਦੇ ਡੈਬਿਊ ਨਾਂ ਦੇ ਐਲਾਨ ਤੋਂ ਬਾਅਦ ਉਸ ਦੀਆਂ ਅੱਖਾਂ ਨਮ ਹੋ ਗਈਆਂ।

Image

ਮੁੰਬਈ ਤੋਂ ਰਣਜੀ ਖੇਡਣ ਵਾਲੇ ਸਰਫਰਾਜ਼ ਖਾਨ Sarfaraz Khan) ਡੈਬਿਊ ਕੈਪ ਮਿਲਣ ਤੋਂ ਬਾਅਦ ਭਾਵੁਕ ਹੋ ਗਏ। ਉਹ ਮੈਦਾਨ ‘ਤੇ ਮੌਜੂਦ ਆਪਣੇ ਪਿਓ ਨੌਸ਼ਾਦ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਕੇ ਭਾਵੁਕ ਹੋ ਗਏ ਅਤੇ ਉਨ੍ਹਾਂ ਨੂੰ ਜੱਫੀ ਪਾ ਲਈ।

ਸਰਫਰਾਜ਼ ਦੇ ਪਿਤਾ ਵੀ ਕ੍ਰਿਕਟਰ ਸਨ। ਉਹ ਕ੍ਰਿਕਟ ਖੇਡਣ ਲਈ ਯੂਪੀ ਦੇ ਆਜ਼ਮਗੜ੍ਹ ਤੋਂ ਮੁੰਬਈ ਪਹੁੰਚਿਆ ਸੀ। ਹਾਲਾਂਕਿ ਉਸ ਦਾ ਦੇਸ਼ ਲਈ ਖੇਡਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਅਜਿਹੇ ‘ਚ ਉਨ੍ਹਾਂ ਨੇ ਆਪਣੇ ਪੁੱਤਾਂ ਨੂੰ ਕ੍ਰਿਕਟਰ ਬਣਾਉਣ ਦਾ ਸੁਪਨਾ ਦੇਖਿਆ। ਸਰਫਰਾਜ਼ ਦੇ ਭਰਾ ਮੋਇਨ ਖਾਨ ਅਤੇ ਮੁਸ਼ੀਰ ਖਾਨ ਵੀ ਕ੍ਰਿਕਟਰ ਹਨ। ਮੁਸ਼ੀਰ ਖਾਨ ਦੱਖਣੀ ਅਫਰੀਕਾ ਵਿੱਚ ਹਾਲ ਹੀ ਵਿੱਚ ਸਮਾਪਤ ਹੋਏ ਅੰਡਰ-19 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਲਈ ਖੇਡਿਆ ਸੀ।