Sai Sudarshan

IND ਬਨਾਮ ENG: ਟੈਸਟ ਡੈਬਿਊ ‘ਚ ਸਾਈ ਸੁਦਰਸ਼ਨ ਬਿਨਾਂ ਖਾਤਾ ਖੋਲ੍ਹੇ ਆਊਟ, ਭਾਰਤ ਨੇ ਗੁਆਈਆਂ 2 ਵਿਕਟਾਂ

ਇੰਗਲੈਂਡ, 20 ਜੂਨ 2025: IND ਬਨਾਮ ENG: ਭਾਰਤੀ ਟੀਮ ਨੂੰ ਕੇਐਲ ਰਾਹੁਲ ਦੇ ਰੂਪ ‘ਚ ਪਹਿਲਾ ਝਟਕਾ ਲੱਗਾ ਹੈ। ਯਸ਼ਸਵੀ ਜੈਸਵਾਲ ਅਤੇ ਕੇ.ਐੱਲ ਰਾਹੁਲ ਵਿਚਾਲੇ ਚੰਗੀ ਸਾਂਝੇਦਾਰੀ ਬਣ ਰਹੀ ਸੀ ਅਤੇ ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 91 ਦੌੜਾਂ ਜੋੜੀਆਂ ਸਨ, ਪਰ ਬ੍ਰਾਇਨ ਕਾਰਸੇ ਨੇ ਕੇਐਲ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ ਅਤੇ ਇੰਗਲੈਂਡ ਨੂੰ ਪਹਿਲੀ ਸਫਲਤਾ ਦਿਵਾਈ।

ਇਸਤੋਂ ਬਾਅਦ ਚੰਗੀ ਸ਼ੁਰੂਆਤ ਤੋਂ ਬਾਅਦ, ਭਾਰਤ ਨੂੰ ਇੱਕ ਦੌੜ ਦੇ ਅੰਤਰਾਲ ‘ਤੇ ਦੂਜਾ ਝਟਕਾ ਲੱਗਾ। ਟੈਸਟ ਡੈਬਿਊ ਕਰ ਰਹੇ ਸਾਈ ਸੁਦਰਸ਼ਨ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ | ਭਾਰਤ ਨੇ ਦੁਪਹਿਰ ਦੇ ਖਾਣੇ ਤੱਕ 92 ਦੌੜਾਂ ‘ਤੇ 2 ਵਿਕਟਾਂ ਗੁਆ ਲਈਆਂ ਹਨ |

ਰਾਹੁਲ ਅਰਧ ਸੈਂਕੜਾ ਬਣਾਉਣ ਦੇ ਨੇੜੇ ਸੀ, ਪਰ ਅੱਠ ਚੌਕਿਆਂ ਦੀ ਮੱਦਦ ਨਾਲ 78 ਗੇਂਦਾਂ ‘ਤੇ 42 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋਇਆ । ਹੁਣ ਸਾਈ ਸੁਦਰਸ਼ਨ ਕ੍ਰੀਜ਼ ‘ਤੇ ਆਏ ਹਨ, ਜਿਨ੍ਹਾਂ ਨੇ ਇਸ ਮੈਚ ਨਾਲ ਆਪਣਾ ਟੈਸਟ ਡੈਬਿਊ ਕੀਤਾ ਹੈ।

ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਮੈਚ (IND ਬਨਾਮ ENG) ਭਾਰਤ ਅਤੇ ਇੰਗਲੈਂਡ ਵਿਚਕਾਰ ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ੁੱਕਰਵਾਰ ਨੂੰ ਮੈਚ ਦਾ ਪਹਿਲਾ ਦਿਨ ਹੈ ਅਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ।

Read More: IND ਬਨਾਮ ENG: ਮੈਦਾਨ ‘ਚ ਕਾਲੀਆਂ ਪੱਟੀਆਂ ਬੰਨ੍ਹ ਕੇ ਉੱਤਰੇ ਭਾਰਤ-ਇੰਗਲੈਂਡ ਦੇ ਖਿਡਾਰੀ

Scroll to Top