July 2, 2024 8:43 pm
Shubman Gill

IND vs ENG: ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਦੇ ਦੂਜੇ ਦਿਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਜੜੇ ਸੈਂਕੜੇ

ਚੰਡੀਗੜ੍ਹ , 08 ਮਾਰਚ 2024: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ ਧਰਮਸ਼ਾਲਾ ‘ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਲੰਚ ਤੱਕ ਭਾਰਤ ਨੇ ਇਕ ਵਿਕਟ ‘ਤੇ 264 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਰੋਹਿਤ ਸ਼ਰਮਾ (Rohit Sharma) 102 ਅਤੇ ਸ਼ੁਭਮਨ ਗਿੱਲ (Shubman Gill) 101 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਹੁਣ ਤੱਕ ਦੋਵਾਂ ਵਿਚਾਲੇ ਦੂਜੇ ਵਿਕਟ ਲਈ 160 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।

ਜਿਕਰਯੋਗ ਹੈ ਕਿ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ 218 ਦੌੜਾਂ ਬਣਾਈਆਂ ਸਨ। ਇਸ ਸਥਿਤੀ ਵਿੱਚ ਲੀਡ 46 ਦੌੜਾਂ ਹੈ। ਭਾਰਤ ਨੂੰ ਇਕਮਾਤਰ ਝਟਕਾ ਵੀਰਵਾਰ ਨੂੰ ਯਸ਼ਸਵੀ ਦੇ ਰੂਪ ਵਿਚ ਲੱਗਾ। ਉਹ 57 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ।

ਅੱਜ ਦੇ ਪਹਿਲੇ ਸੈਸ਼ਨ ਵਿੱਚ 30 ਓਵਰ ਸੁੱਟੇ ਗਏ ਅਤੇ ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 129 ਦੌੜਾਂ ਬਣਾਈਆਂ। ਟੀਮ ਇੰਡੀਆ ਨੇ 4.30 ਦੀ ਰਨ ਰੇਟ ਨਾਲ ਸਕੋਰ ਬਣਾਇਆ। ਰੋਹਿਤ ਨੇ ਆਪਣੇ ਟੈਸਟ ਕਰੀਅਰ ਦਾ 12ਵਾਂ ਅਤੇ ਸ਼ੁਭਮਨ ਗਿੱਲ (Shubman Gill) ਨੇ ਚੌਥਾ ਸੈਂਕੜਾ ਲਗਾਇਆ। ਇਸ ਸੀਰੀਜ਼ ‘ਚ ਰੋਹਿਤ ਦਾ ਇਹ ਦੂਜਾ ਸੈਂਕੜਾ ਸੀ। ਇਸ ਤੋਂ ਪਹਿਲਾਂ ਉਸ ਨੇ ਰਾਜਕੋਟ ਵਿੱਚ ਤੀਜੇ ਟੈਸਟ ਦੀ ਪਹਿਲੀ ਪਾਰੀ ਵਿੱਚ 131 ਦੌੜਾਂ ਬਣਾਈਆਂ ਸਨ। ਸ਼ੁਭਮਨ ਨੇ ਚੌਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਦੇ ਪਿਓ ਵੀ ਅੱਜ ਸਟੇਡੀਅਮ ਵਿੱਚ ਮੌਜੂਦ ਹਨ। ਅਜਿਹੇ ‘ਚ ਸ਼ੁਭਮਨ ਨੇ ਆਪਣੇ ਪਿਤਾ ਦੇ ਸਾਹਮਣੇ ਸੈਂਕੜਾ ਲਗਾ ਕੇ ਸ਼ਾਨਦਾਰ ਅੰਦਾਜ਼ ‘ਚ ਜਸ਼ਨ ਮਨਾਇਆ।

ਭਾਰਤੀ ਟੀਮ ਸੀਰੀਜ਼ ‘ਚ ਪਹਿਲਾਂ ਹੀ 3-1 ਨਾਲ ਅੱਗੇ ਹੈ। ਅਜਿਹੇ ‘ਚ ਇਹ ਮੈਚ ਜਿੱਤ ਕੇ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਚ ਆਪਣੀ ਸਥਿਤੀ ਮਜ਼ਬੂਤ ​​ਕਰਨ ਲਈ ਉਤਰੀ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ‘ਚ 218 ਦੌੜਾਂ ਬਣਾਈਆਂ।