ਇੰਗਲੈਂਡ, 23 ਜੂਨ 2025: IND ਬਨਾਮ ENG 1st Test Match: ਇੰਗਲੈਂਡ ਅਤੇ ਭਾਰਤ ਵਿਚਾਲੇ ਖੇਡੇ ਜਾ ਰਹੇ ਹੈਡਿੰਗਲੇ ਟੈਸਟ ਦੇ ਤੀਜੇ ਦਿਨ ਭਾਰਤ ਨੇ 96 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਐਤਵਾਰ ਨੂੰ ਇੰਗਲੈਂਡ ਦੀ ਪਹਿਲੀ ਪਾਰੀ 465 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਆਧਾਰ ‘ਤੇ ਭਾਰਤ ਨੂੰ 6 ਦੌੜਾਂ ਦੀ ਬੜ੍ਹਤ ਮਿਲੀ ਹੈ।
ਮੈਚ (IND ਬਨਾਮ ENG) ਦੌਰਾਨ ਭਾਰਤੀ ਵਿਕਟਕੀਪਰ ਰਿਸ਼ਭ ਪੰਤ ਅਤੇ ਅੰਪਾਇਰ ਵਿਚਾਲੇ ਗੱਲਬਾਤ ਦੌਰਾਨ ਪੰਤ ਗੁੱਸੇ ‘ਚ ਨਜ਼ਰ ਆਏ | ਦਰਅਸਲ, ਮੁਹੰਮਦ ਸਿਰਾਜ ਅੰਗਰੇਜ਼ੀ ਪਾਰੀ ਦਾ 61ਵਾਂ ਓਵਰ ਕਰਨ ਆਏ। ਓਵਰ ਦੀ ਤੀਜੀ ਗੇਂਦ ਤੋਂ ਬਾਅਦ, ਬੁਮਰਾਹ ਨੇ ਅੰਪਾਇਰ ਨੂੰ ਗੇਂਦ ਬਾਰੇ ਸ਼ਿਕਾਇਤ ਕੀਤੀ। ਅੰਪਾਇਰ ਨੂੰ ਗੇਂਦ ਨੂੰ ਬਾਲ ਚੈਕਰ (ਗੇਜ) ‘ਚ ਪਾ ਕੇ ਜਾਂਚ ਕਰਨ ਲਈ ਕਿਹਾ। ਹਾਲਾਂਕਿ, ਗੇਂਦ ਪਾਸ ਹੋ ਗਈ।
ਇਸ ਤੋਂ ਬਾਅਦ ਹੈਰੀ ਬਰੂਕ ਅੱਗੇ ਵਧਿਆ ਅਤੇ ਓਵਰ ਦੀ ਪੰਜਵੀਂ ਗੇਂਦ ‘ਤੇ ਚੌਕਾ ਲਗਾਇਆ। ਇਸ ਤੋਂ ਬਾਅਦ, ਪੰਤ ਨੇ ਦੂਜੇ ਅੰਪਾਇਰ ਨੂੰ ਗੇਂਦ ਬਾਰੇ ਸ਼ਿਕਾਇਤ ਵੀ ਕੀਤੀ। ਗੇਂਦ ਇੱਕ ਵਾਰ ਫਿਰ ਗੇਜ ਟੈਸਟ ਪਾਸ ਕਰ ਗਈ, ਪਰ ਪੰਤ ਗੁੱਸੇ ‘ਚ ਦਿਖਾਈ ਦੇ ਰਿਹਾ ਸੀ। ਉਨ੍ਹਾਂ ਨੇ ਗੁੱਸੇ ‘ਚ ਗੇਂਦ ਨੂੰ ਦੂਰ ਸੁੱਟ ਦਿੱਤਾ। ਗੇਂਦ ਦਾ ਆਕਾਰ ਗੇਜ ਟੈਸਟ ‘ਚ ਮਾਪਿਆ ਜਾਂਦਾ ਹੈ।
ਜਸਪ੍ਰੀਤ ਬੁਮਰਾਹ ਸੇਨਾ (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ) ‘ਚ 150 ਵਿਕਟਾਂ ਲੈਣ ਵਾਲਾ ਪਹਿਲਾ ਏਸ਼ੀਆਈ ਗੇਂਦਬਾਜ਼ ਬਣ ਗਿਆ। ਬੁਮਰਾਹ ਨੇ ਵਿਦੇਸ਼ਾਂ ‘ਚ ਸਭ ਤੋਂ ਵੱਧ 5 ਵਿਕਟਾਂ ਲੈਣ ਦੇ ਮਾਮਲੇ ‘ਚ ਕਪਿਲ ਦੇਵ ਦੀ ਬਰਾਬਰੀ ਵੀ ਕੀਤੀ। ਇਸਦੇ ਨਾਲ ਹੀ ਭਾਰਤੀ ਟੀਮ ਦੇ ਉਪ-ਕਪਤਾਨ ਰਿਸ਼ਭ ਪੰਤ ਨੇ ਟੈਸਟ ਕ੍ਰਿਕਟ ‘ਚ 150 ਕੈਚ ਪੂਰੇ ਕੀਤੇ। ਹੁਣ ਉਨ੍ਹਾਂ ਦੇ 44 ਟੈਸਟਾਂ ‘ਚ 151 ਕੈਚ ਅਤੇ 15 ਸਟੰਪਿੰਗ ਹਨ।
Read More: IND ਬਨਾਮ ENG: ਭਾਰਤ ਦੀ ਪਹਿਲੀ ਪਾਰੀ 471 ਦੌੜਾਂ ‘ਤੇ ਸਮਾਪਤ, ਰਿਸ਼ਭ ਪੰਤ ਨੇ ਐੱਮਐੱਸ ਧੋਨੀ ਦਾ ਤੋੜਿਆ ਰਿਕਾਰਡ