ਰਿਸ਼ਭ ਪੰਤ

IND ਬਨਾਮ ENG: ਦੋਵੇਂ ਪਾਰੀਆਂ ‘ਚ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ ਵਿਕਟਕੀਪਰ ਬਣਿਆ ਰਿਸ਼ਭ ਪੰਤ

ਇੰਗਲੈਂਡ, 24 ਜੂਨ 2025: IND ਬਨਾਮ ENG 1st Test Match: ਭਾਰਤੀ ਟੀਮ ਨੇ ਐਂਡਰਸਨ-ਤੇਂਦੁਲਕਰ ਟਰਾਫੀ ਦੇ ਪਹਿਲੇ ਟੈਸਟ ‘ਚ ਇੰਗਲੈਂਡ ਸਾਹਮਣੇ ਜਿੱਤ ਲਈ 371 ਦੌੜਾਂ ਦਾ ਟੀਚਾ ਰੱਖਿਆ ਹੈ। ਸੋਮਵਾਰ ਨੂੰ ਮੈਚ ਦੇ ਚੌਥੇ ਦਿਨ ਭਾਰਤੀ ਟੀਮ ਦੂਜੀ ਪਾਰੀ ‘ਚ 364 ਦੌੜਾਂ ‘ਤੇ ਆਲ ਆਊਟ ਹੋ ਗਈ। ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਸਟੇਡੀਅਮ ‘ਚ ਸਟੰਪ ਤੱਕ ਇੰਗਲੈਂਡ ਨੇ ਬਿਨਾਂ ਕਿਸੇ ਨੁਕਸਾਨ ਦੇ 21 ਦੌੜਾਂ ਬਣਾਈਆਂ। ਇੰਗਲੈਂਡ ਜਿੱਤ ਤੋਂ 350 ਦੌੜਾਂ ਦੂਰ ਹੈ।

ਰਿਸ਼ਭ ਪੰਤ ਇੱਕ ਟੈਸਟ ‘ਚ 2 ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਵਿਕਟਕੀਪਰ

ਰਿਸ਼ਭ ਪੰਤ ਟੈਸਟ ਦੀਆਂ ਦੋਵੇਂ ਪਾਰੀਆਂ ‘ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਵਿਕਟਕੀਪਰ ਬਣੇ। ਜੋ ਰੂਟ ਨੇ ਟੈਸਟ ‘ਚ 210 ਕੈਚ ਪੂਰੇ ਕੀਤੇ, ਇਸ ਮਾਮਲੇ ‘ਚ ਰਾਹੁਲ ਦ੍ਰਾਵਿੜ ਦੀ ਬਰਾਬਰੀ ਕੀਤੀ ਹੈ। ਸੁਨੀਲ ਗਾਵਸਕਰ ਨੇ ਪੰਤ ਨੂੰ ਸੈਂਕੜੇ ਤੋਂ ਬਾਅਦ ਛਾਲ ਮਾਰਨ ਲਈ ਕਿਹਾ।

ਰਿਸ਼ਭ ਪੰਤ ਟੈਸਟ ਦੀਆਂ ਦੋਵੇਂ ਪਾਰੀਆਂ ‘ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਵਿਕਟਕੀਪਰ ਹਨ। ਰਿਸ਼ਭ ਪੰਤ ਨੇ ਇੰਗਲੈਂਡ ਵਿਰੁੱਧ ਹੈਡਿੰਗਲੇ ਟੈਸਟ ‘ਚ ਭਾਰਤ ਦੀ ਦੂਜੀ ਪਾਰੀ ‘ਚ ਸੈਂਕੜਾ ਲਗਾਇਆ। ਪੰਤ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ‘ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਵਿਕਟਕੀਪਰ ਬੱਲੇਬਾਜ਼ ਬਣੇ। ਉਨ੍ਹਾਂ ਤੋਂ ਪਹਿਲਾਂ ਦੁਨੀਆ ‘ਚ ਸਿਰਫ਼ ਜ਼ਿੰਬਾਬਵੇ ਦੇ ਐਂਡੀ ਫਲਾਵਰ ਨੇ ਇਹ ਕਾਰਨਾਮਾ ਕੀਤਾ ਹੈ। 2001 ‘ਚ ਦੱਖਣੀ ਅਫਰੀਕਾ ਵਿਰੁੱਧ ਹਰਾਰੇ ਟੈਸਟ ਦੀਆਂ ਦੋਵੇਂ ਪਾਰੀਆਂ ‘ਚ ਫਲਾਵਰ ਨੇ ਸੈਂਕੜਾ ਲਗਾਇਆ ਸੀ। ਪੰਤ ਨੇ ਪਹਿਲੀ ਪਾਰੀ’ਚ 134 ਦੌੜਾਂ ਅਤੇ ਦੂਜੀ ਪਾਰੀ ‘ਚ 118 ਦੌੜਾਂ ਬਣਾਈਆਂ ਸਨ।

ਟੈਸਟ ਕ੍ਰਿਕਟ ਦੇ ਇੱਕ ਮੈਚ ‘ਚ ਸਭ ਤੋਂ ਵੱਧ ਛੱਕੇ

ਰਿਸ਼ਭ ਪੰਤ ਦਾ ਨਾਮ ਹੁਣ ਇੰਗਲੈਂਡ ‘ਚ ਟੈਸਟ ਕ੍ਰਿਕਟ ‘ਚ ਇੱਕ ਮੈਚ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ। ਪੰਤ ਇਹ ਰਿਕਾਰਡ ਐਂਡਰਿਊ ਫਲਿੰਟਾਫ (ਆਸਟ੍ਰੇਲੀਆ ਵਿਰੁੱਧ, ਐਜਬੈਸਟਨ, 2005) ਅਤੇ ਬੇਨ ਸਟੋਕਸ (ਆਸਟ੍ਰੇਲੀਆ ਵਿਰੁੱਧ, ਲਾਰਡਜ਼, 2023) ਨਾਲ ਸਾਂਝਾ ਕਰਦਾ ਹੈ। ਇਨ੍ਹਾਂ ਸਾਰਿਆਂ ਨੇ ਇੰਗਲੈਂਡ ‘ਚ ਇੱਕ ਟੈਸਟ ਮੈਚ ‘ਚ 9-9 ਛੱਕੇ ਲਗਾਏ ਹਨ।

ਇਸ ਟੈਸਟ ਮੈਚ ‘ਚ ਭਾਰਤ ਦੇ ਬੱਲੇਬਾਜ਼ਾਂ ਨੇ ਜੜੇ 5 ਸੈਂਕੜੇ

ਇਸ ਟੈਸਟ ਮੈਚ ‘ਚ ਭਾਰਤ ਲਈ 5 ਵੱਖ-ਵੱਖ ਬੱਲੇਬਾਜ਼ਾਂ ਨੇ ਸੈਂਕੜੇ ਲਗਾਏ, ਜੋ ਕਿ ਭਾਰਤੀ ਟੈਸਟ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ। ਟੈਸਟ ਕ੍ਰਿਕਟ ‘ਚ ਇਹ ਛੇਵਾਂ ਮੌਕਾ ਹੈ ਜਦੋਂ ਕਿਸੇ ਟੀਮ ਦੇ ਪੰਜ ਬੱਲੇਬਾਜ਼ਾਂ ਨੇ ਇੱਕੋ ਟੈਸਟ ‘ਚ ਸੈਂਕੜੇ ਲਗਾਏ ਹਨ। ਇਸ ਦੇ ਨਾਲ ਭਾਰਤ ਦੂਜੀ ਟੀਮ ਬਣ ਗਈ ਹੈ, ਜਿਨ੍ਹਾਂ ਨੇ ਬਾਹਰ (ਵਿਦੇਸ਼) ਖੇਡਦੇ ਹੋਏ ਅਜਿਹਾ ਕਾਰਨਾਮਾ ਕੀਤਾ ਹੈ।

ਇਸ ਤੋਂ ਪਹਿਲਾਂ ਇਹ ਸਿਰਫ ਆਸਟ੍ਰੇਲੀਆ ਨੇ 1955 ‘ਚ ਕਿੰਗਸਟਨ ‘ਚ ਵੈਸਟਇੰਡੀਜ਼ ਵਿਰੁੱਧ ਕੀਤਾ ਸੀ। ਰਿਸ਼ਭ ਪੰਤ ਇੰਗਲੈਂਡ ‘ਚ ਟੈਸਟ ਦੀਆਂ ਦੋਵੇਂ ਪਾਰੀਆਂ ‘ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਹਨ। ਉਹ ਇਹ ਉਪਲਬੱਧੀ ਹਾਸਲ ਕਰਨ ਵਾਲੇ ਕੁੱਲ ਸੱਤਵੇਂ ਭਾਰਤੀ ਹਨ।

Read More: IND ਬਨਾਮ ENG: ਲੀਡਜ਼ ‘ਚ ਦੋ ਵਾਰ 350+ ਸਕੋਰ ਹੋਇਆ ਚੇਜ਼, ਜਾਣੋ ਰਿਕਾਰਡ

Scroll to Top