ਇੰਗਲੈਂਡ, 10 ਜੁਲਾਈ 2025: IND ਬਨਾਮ ENG 3rd Test Match: ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਅੱਜ ਤੋਂ ਖੇਡਿਆ ਜਾ ਰਿਹਾ ਹੈ। ਇਹ ਮੈਚ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਲਾਰਡਜ਼ ਕ੍ਰਿਕਟ ਗਰਾਊਂਡ ‘ਚ ਖੇਡਿਆ ਜਾਵੇਗਾ।
ਇਹ ਮੈਚ ਇਸ ਪੂਰੀ ਸੀਰੀਜ਼ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ ਕਿਉਂਕਿ ਹੁਣ ਤੱਕ ਦੋਵੇਂ ਟੀਮਾਂ ਸੀਰੀਜ਼ ‘ਚ 1-1 ਨਾਲ ਬਰਾਬਰ ਹਨ। ਜਿਸ ‘ਚ ਪਹਿਲਾ ਮੈਚ ਇੰਗਲੈਂਡ ਦੀ ਟੀਮ ਨੇ ਹੈਡਿੰਗਲੇ ‘ਚ ਜ਼ਬਰਦਸਤ ਪ੍ਰਦਰਸ਼ਨ ਕਰਕੇ 5 ਵਿਕਟਾਂ ਨਾਲ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤ ਨੇ ਦੂਜਾ ਜਿੱਤਿਆ ਸੀ। ਅਜਿਹੀ ਸਥਿਤੀ ‘ਚ ਇਹ ਜਾਣਨਾ ਮਹੱਤਵਪੂਰਨ ਹੈ ਕਿ ਇਹ ਮੈਚ ਕਦੋਂ ਸ਼ੁਰੂ ਹੋਵੇਗਾ ਅਤੇ ਸੈਸ਼ਨ ਕਿਸ ਸਮੇਂ ਹੋਵੇਗਾ।
ਲਾਰਡਜ਼ ਮੈਦਾਨ ਦੀ ਪਿੱਚ ਰਿਪੋਰਟ
ਲਾਰਡਜ਼ ਦੀ ਵੱਕਾਰੀ ਮੈਦਾਨ ਦੀ ਪਿੱਚ ਦੀ ਗੱਲ ਕਰੀਏ ਤਾਂ ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਬਹੁਤ ਫਾਇਦਾ ਮਿਲਦਾ ਹੈ, ਪਰ ਦੂਜੀ ਹਕੀਕਤ ਇਹ ਹੈ ਕਿ ਇਤਿਹਾਸ ‘ਚ ਬੱਲੇਬਾਜ਼ਾਂ ਨੇ ਵੀ ਇੱਥੇ ਬਹੁਤ ਦੌੜਾਂ ਬਣਾਈਆਂ ਹਨ। ਇਸ ਮੈਦਾਨ ‘ਤੇ ਇੱਕ ਪਾਰੀ ‘ਚ ਸਭ ਤੋਂ ਵੱਧ ਸਕੋਰ ਆਸਟ੍ਰੇਲੀਆ ਨੇ 1930 ‘ਚ ਇੰਗਲੈਂਡ ਵਿਰੁੱਧ 729 ਦੌੜਾਂ ਬਣਾ ਕੇ ਦਰਜ ਕੀਤਾ ਸੀ। ਜਦੋਂ ਕਿ ਸਭ ਤੋਂ ਘੱਟ ਸਕੋਰ ਉਦੋਂ ਦਰਜ ਕੀਤਾ ਗਿਆ ਸੀ ਜਦੋਂ ਇੰਗਲੈਂਡ ਨੇ ਆਇਰਲੈਂਡ ਨੂੰ 38 ਦੌੜਾਂ ‘ਤੇ ਆਊਟ ਕਰ ਦਿੱਤਾ ਸੀ।
ਇੱਥੇ ਵੱਡੇ ਟੀਚਿਆਂ ਦਾ ਪਿੱਛਾ ਵੀ ਕੀਤਾ ਗਿਆ ਹੈ। ਇੱਥੇ ਸਭ ਤੋਂ ਵੱਡਾ ਟੀਚਾ ਵੈਸਟ ਇੰਡੀਜ਼ ਨੇ 1984 ‘ਚ ਇੰਗਲੈਂਡ ਵਿਰੁੱਧ ਸਿਰਫ਼ 1 ਵਿਕਟ ਗੁਆ ਕੇ 344 ਦੌੜਾਂ ਬਣਾ ਕੇ ਦਰਜ ਕੀਤਾ ਸੀ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਔਸਤ ਸਕੋਰ 310 ਦੌੜਾਂ ਹੈ। ਹੁਣ ਤੱਕ ਲਾਰਡਜ਼ ਦੇ ਮੈਦਾਨ ‘ਤੇ 148 ਟੈਸਟ ਮੈਚ ਖੇਡੇ ਗਏ ਹਨ ਜਿਨ੍ਹਾਂ ‘ਚ ਮੇਜ਼ਬਾਨ ਟੀਮ ਨੇ 59 ਵਾਰ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਮਹਿਮਾਨ ਟੀਮ ਨੇ 35 ਵਾਰ ਜਿੱਤ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਇੱਥੇ 53 ਵਾਰ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਬਾਅਦ ‘ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 44 ਵਾਰ ਜਿੱਤ ਪ੍ਰਾਪਤ ਕੀਤੀ ਹੈ।
ਸ਼ੁਭਮਨ ਗਿੱਲ ਨੇ ਆਖਰੀ ਟੈਸਟ (IND ਬਨਾਮ ENG) ‘ਚ 269 ਅਤੇ 161 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਸੀਰੀਜ਼ ਦੇ ਪਹਿਲੇ ਟੈਸਟ ‘ਚ ਵੀ ਸੈਂਕੜਾ ਲਗਾਇਆ। ਉਹ ਇਸ ਸੀਰੀਜ਼ ਅਤੇ ਟੀਮ ਦੋਵਾਂ ਦਾ ਸਭ ਤੋਂ ਵੱਧ ਸਕੋਰਰ ਹੈ। ਆਕਾਸ਼ ਦੀਪ ਨੇ ਐਜਬੈਸਟਨ ਟੈਸਟ ‘ਚ ਕੁੱਲ 10 ਵਿਕਟਾਂ ਲਈਆਂ।
ਇੰਗਲੈਂਡ ਦੇ ਬੱਲੇਬਾਜ਼ ਜੈਮੀ ਸਮਿਥ ਐਂਡਰਸਨ-ਤੇਂਦੁਲਕਰ ਟਰਾਫੀ ਦੇ ਦੂਜੇ ਸਭ ਤੋਂ ਵੱਧ ਸਕੋਰਰ ਹਨ। ਉਨ੍ਹਾਂ ਨੇ 2 ਮੈਚਾਂ ‘ਚ 356 ਦੌੜਾਂ ਬਣਾਈਆਂ ਹਨ। ਜੈਮੀ ਨੇ ਬਰਮਿੰਘਮ ਟੈਸਟ ਦੀ ਪਹਿਲੀ ਪਾਰੀ ‘ਚ 184 ਦੌੜਾਂ ਦੀ ਨਾਬਾਦ ਪਾਰੀ ਖੇਡੀ। ਮਿਡਲ ਆਰਡਰ ਬੱਲੇਬਾਜ਼ ਹੈਰੀ ਬਰੂਕ ਵੀ ਸ਼ਾਨਦਾਰ ਫਾਰਮ ‘ਚ ਹੈ। ਉਨ੍ਹਾਂ ਨੇ 2 ਮੈਚਾਂ ‘ਚ 280 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ਵਿਭਾਗ ‘ਚ ਜੋਸ਼ ਟੰਗ ਸੀਰੀਜ਼ ਦਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਹੈ।
Read More: IND ਬਨਾਮ ENG: ਲਾਰਡਜ਼ ‘ਚ ਭਲਕੇ ਭਾਰਤ ਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਮੈਚ ਜਾਣੋ ਲਾਰਡਜ਼ ‘ਚ ਭਾਰਤ ਦੇ ਰਿਕਾਰਡ