IND ਬਨਾਮ ENG: ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜੇ ਟੈਸਟ ਮੈਚ ਦਾ ਆਖਰੀ ਦਿਨ

6 ਜੁਲਾਈ 2025: ਅੱਜ ਭਾਰਤ ਅਤੇ ਇੰਗਲੈਂਡ*bharat england)  ਵਿਚਕਾਰ ਦੂਜੇ ਟੈਸਟ ਮੈਚ ਦਾ ਆਖਰੀ ਦਿਨ ਹੈ। ਭਾਰਤੀ ਟੀਮ ਨੂੰ ਇਤਿਹਾਸ ਰਚਣ ਲਈ 7 ਵਿਕਟਾਂ ਦੀ ਲੋੜ ਹੈ। ਇਸ ਤੋਂ ਬਾਅਦ ਟੀਮ ਇੰਡੀਆ ਇਤਿਹਾਸ ਰਚੇਗੀ। ਭਾਰਤ ਨੇ ਐਜਬੈਸਟਨ ‘ਤੇ ਅਜੇ ਤੱਕ ਕੋਈ ਟੈਸਟ ਨਹੀਂ ਜਿੱਤਿਆ ਹੈ। ਪਿਛਲੇ 58 ਸਾਲਾਂ ਦੇ ਇਤਿਹਾਸ ਵਿੱਚ, ਭਾਰਤ ਨੇ ਐਜਬੈਸਟਨ ‘ਤੇ ਕਦੇ ਨਹੀਂ ਜਿੱਤਿਆ ਹੈ।

ਟੀਮ ਇੰਡੀਆ (tean india) ਨੇ ਇੱਥੇ 8 ਟੈਸਟ ਖੇਡੇ ਹਨ ਜਿਸ ਵਿੱਚ ਟੀਮ ਨੂੰ 7 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਟੀਮ ਇੰਡੀਆ ਕੋਲ ਆਖਰੀ ਦਿਨ ਮੇਜ਼ਬਾਨ ਟੀਮ ਦੀਆਂ ਸੱਤ ਵਿਕਟਾਂ ਲੈ ਕੇ ਇਸ ਇੰਤਜ਼ਾਰ ਨੂੰ ਖਤਮ ਕਰਨ ਦਾ ਮੌਕਾ ਹੈ। ਇਸ ਦੇ ਨਾਲ ਹੀ, ਇੰਗਲੈਂਡ ਨੂੰ ਜਿੱਤਣ ਲਈ 536 ਹੋਰ ਦੌੜਾਂ ਦੀ ਲੋੜ ਹੈ। ਭਾਰਤ ਇਹ ਟੈਸਟ ਜਿੱਤ ਕੇ 5 ਮੈਚਾਂ ਦੀ ਲੜੀ ਵਿੱਚ 1-1 ਨਾਲ ਬਰਾਬਰੀ ਹਾਸਲ ਕਰ ਸਕਦਾ ਹੈ।

ਕਪਤਾਨ ਸ਼ੁਭਮਨ ਗਿੱਲ (161 ਦੌੜਾਂ) ਦੇ ਦੂਜੇ ਸੈਂਕੜੇ ਦੀ ਬਦੌਲਤ, ਭਾਰਤ ਨੇ ਚੌਥੇ ਦਿਨ ਦੂਜੀ ਪਾਰੀ 6 ਵਿਕਟਾਂ ‘ਤੇ 427 ਦੌੜਾਂ ‘ਤੇ ਘੋਸ਼ਿਤ ਕਰ ਦਿੱਤੀ। ਅਤੇ ਇੰਗਲੈਂਡ ਨੂੰ ਜਿੱਤਣ ਲਈ 608 ਦੌੜਾਂ ਦਾ ਅਸੰਭਵ ਟੀਚਾ ਦਿੱਤਾ। ਪਰ ਪੰਜਵੇਂ ਦਿਨ, ਇੰਗਲੈਂਡ ਦੇ ਬੱਲੇਬਾਜ਼ ਮੁਸ਼ਕਲ ਵਿੱਚ ਹੋਣਗੇ। ਕਿਉਂਕਿ ਟੀਮ ਨੇ ਦੂਜੀ ਪਾਰੀ ਵਿੱਚ ਸਟੰਪ ਤੱਕ 72 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ, ਦੋ ਵਿਕਟਾਂ ਆਕਾਸ਼ਦੀਪ ਨੇ ਅਤੇ ਇੱਕ ਮੁਹੰਮਦ ਸਿਰਾਜ ਨੇ ਲਈਆਂ। ਆਕਾਸ਼ਦੀਪ ਨੇ ਖ਼ਤਰਨਾਕ ਬੇਨ ਡਕੇਟ ਅਤੇ ਜੋ ਰੂਟ ਦੀਆਂ ਵਿਕਟਾਂ ਲਈਆਂ ਜਦੋਂ ਕਿ ਸਿਰਾਜ ਨੇ ਜ਼ੈਕ ਕ੍ਰੌਲੀ ਨੂੰ ਆਊਟਸਵਿੰਗਰ ‘ਤੇ ਬੈਕਵਰਡ ਪੁਆਇੰਟ ‘ਤੇ ਕੈਚ ਕਰਵਾ ਦਿੱਤਾ।

Read More: IND vs ENG Test Series: ਇੰਗਲੈਂਡ ਲਈ ਰਵਾਨਾ ਹੋਈ ਭਾਰਤੀ ਕ੍ਰਿਕਟ ਟੀਮ, ਪਹਿਲੀ ਟੈਸਟ ਸੀਰੀਜ਼ ਹੋਵੇਗੀ

Scroll to Top