ਸਪੋਰਟਸ, 12 ਜੁਲਾਈ 2025: IND ਬਨਾਮ ENG 3rd Test Match Live: ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ (KL Rahul) ਨੇ ਇੰਗਲੈਂਡ ਵਿਰੁੱਧ ਤੀਜੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ ਆਪਣਾ ਸੈਂਕੜਾ ਪੂਰਾ ਕਰਕੇ ਆਊਟ ਹੋ ਗਏ ਹਨ। ਰਾਹੁਲ ਨੇ 176 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ਲਾਰਡਜ਼ ‘ਚ ਰਾਹੁਲ ਦਾ ਦੂਜਾ ਟੈਸਟ ਸੈਂਕੜਾ ਹੈ। ਭਾਰਤ ਦਾ ਸਕੋਰ ਪਹਿਲੀ ਪਾਰੀ ‘ਚ ਚਾਰ ਵਿਕਟਾਂ ‘ਤੇ 254 ਦੌੜਾਂ ਤੱਕ ਪਹੁੰਚ ਗਿਆ ਸੀ ਅਤੇ ਉਹ ਅਜੇ ਵੀ ਇੰਗਲੈਂਡ ਤੋਂ 133 ਦੌੜਾਂ ਪਿੱਛੇ ਹਨ।
ਭਾਰਤ ਨੇ ਪਹਿਲੇ ਸੈਸ਼ਨ ‘ਚ ਰਿਸ਼ਭ ਪੰਤ ਦੇ ਰੂਪ ਵਿੱਚ ਇੱਕੋ ਇੱਕ ਵਿਕਟ ਗੁਆ ਦਿੱਤੀ ਸੀ। ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਪੈਵੇਲੀਅਨ ਪਰਤ ਗਏ ਹਨ। ਪੰਤ ਤੇਜ਼ੀ ਨਾਲ ਦੌੜਾਂ ਲੈਣ ਦੀ ਕੋਸ਼ਿਸ਼ ‘ਚ ਰਨ ਆਊਟ ਹੋ ਗਏ ਅਤੇ ਆਪਣੀ ਵਿਕਟ ਗੁਆ ਦਿੱਤੀ। ਪੰਤ 112 ਗੇਂਦਾਂ ‘ਚ ਅੱਠ ਚੌਕੇ ਅਤੇ ਦੋ ਛੱਕਿਆਂ ਦੀ ਮੱਦਦ ਨਾਲ 74 ਦੌੜਾਂ ਬਣਾ ਕੇ ਆਊਟ ਹੋ ਗਏ।
71ਵੇਂ ਓਵਰ ਦੀ ਆਖਰੀ ਗੇਂਦ ‘ਤੇ ਨਿਤੀਸ਼ ਰੈੱਡੀ ਰਨ ਆਊਟ ਹੋਣ ਤੋਂ ਬਚ ਗਏ। ਉਹ ਜੋਫਰਾ ਆਰਚਰ ਦੀ ਚੰਗੀ ਲੰਬਾਈ ਵਾਲੀ ਗੇਂਦ ‘ਤੇ ਦੌੜ ਲੈਣ ਲਈ ਕ੍ਰੀਜ਼ ਦੇ ਅੱਧੇ ਰਸਤੇ ‘ਤੇ ਆ ਗਏ ਸਨ, ਪਰ ਜਡੇਜਾ ਨੇ ਇਨਕਾਰ ਕਰ ਦਿੱਤਾ। ਕਵਰ ‘ਤੇ ਖੜ੍ਹੇ ਓਲੀ ਪੋਪ ਨੇ ਸਿੱਧਾ ਥ੍ਰੋਅ ਸੁੱਟਿਆ ਪਰ ਖੁੰਝ ਗਿਆ। ਜੇਕਰ ਇਹ ਥ੍ਰੋ ਸਟੰਪ ‘ਤੇ ਲੱਗ ਜਾਂਦਾ, ਤਾਂ ਰੈੱਡੀ ਰਨ ਆਊਟ ਹੋ ਜਾਂਦਾ।
Read More: IND ਬਨਾਮ ENG: ਦੇਸ਼ ਤੋਂ ਬਾਹਰ ਜਸਪ੍ਰੀਤ ਬੁਮਰਾਹ ਟੈਸਟ ‘ਚ ਸਭ ਤੋਂ ਵੱਧ 5 ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼