ਕੇਐਲ ਰਾਹੁਲ

IND ਬਨਾਮ ENG: ਕੇਐਲ ਰਾਹੁਲ ਨੇ ਟੈਸਟ ਮੈਚ ‘ਚ ਜੜਿਆ 8ਵਾਂ ਅਰਧ ਸੈਂਕੜਾ

ਇੰਗਲੈਂਡ, 23 ਜੂਨ 2025: IND ਬਨਾਮ ENG: ਭਾਰਤ ਨੇ ਤੇਂਦੁਲਕਰ-ਐਂਡਰਸਨ ਟਰਾਫੀ ਦੇ ਪਹਿਲੇ ਟੈਸਟ ‘ਚ ਇੰਗਲੈਂਡ ਖਿਲਾਫ਼ 150 ਦੌੜਾਂ ਦੀ ਲੀਡ ਬਣਾ ਲਈ ਹੈ। ਸੋਮਵਾਰ ਨੂੰ ਮੈਚ ਦਾ ਚੌਥਾ ਦਿਨ ਹੈ ਅਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ।

ਭਾਰਤੀ ਟੀਮ ਨੇ ਦੂਜੀ ਪਾਰੀ ‘ਚ ਤਿੰਨ ਵਿਕਟਾਂ ‘ਤੇ 145 ਦੌੜਾਂ ਬਣਾ ਲਈਆਂ ਹਨ। ਕੇਐਲ ਰਾਹੁਲ ਅਤੇ ਰਿਸ਼ਭ ਪੰਤ ਕ੍ਰੀਜ਼ ‘ਤੇ ਹਨ। ਕੇਐਲ ਰਾਹੁਲ ਨੇ ਅਰਧ ਸੈਂਕੜਾ ਜੜਿਆ ਹੈ। ਕੇਐਲ ਰਾਹੁਲ ਨੂੰ 38ਵੇਂ ਓਵਰ ‘ਚ ਜੀਵਨਦਾਨ ਮਿਲਿਆ। ਜੋਸ਼ ਟੰਗ ਦੇ ਓਵਰ ਦੀ 5ਵੀਂ ਗੇਂਦ ‘ਤੇ ਹੈਰੀ ਬਰੂਕ ਨੇ ਗਲੀ ‘ਚ ਰਾਹੁਲ ਦਾ ਕੈਚ ਛੱਡ ਦਿੱਤਾ। ਕੇਐਲ ਰਾਹੁਲ ਨੇ 29ਵੇਂ ਓਵਰ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਟੈਸਟ ‘ਚ ਉਨ੍ਹਾਂ ਦਾ 18ਵਾਂ ਅਰਧ ਸੈਂਕੜਾ ਹੈ।

ਕਪਤਾਨ ਸ਼ੁਭਮਨ ਗਿੱਲ (8 ਦੌੜਾਂ) ਨੂੰ ਬ੍ਰਾਇਡਨ ਕਾਰਸ ਨੇ ਬੋਲਡ ਕੀਤਾ। ਤੀਜੇ ਦਿਨ ਸਾਈ ਸੁਦਰਸ਼ਨ 30 ਦੌੜਾਂ ਬਣਾਉਣ ਤੋਂ ਬਾਅਦ ਅਤੇ ਯਸ਼ਸਵੀ ਜੈਸਵਾਲ 4 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਲੀਡਜ਼ ‘ਚ ਅਸਮਾਨ ਬੱਦਲਵਾਈ ਹੈ। ਅੱਜ ਦੇ ਮੈਚ ‘ਚ ਬੱਦਲਵਾਈ ਵਾਲੀਆਂ ਸਥਿਤੀਆਂ ਤੇਜ਼ ਗੇਂਦਬਾਜ਼ਾਂ ਦੇ ਪੱਖ ‘ਚ ਹੋਣ ਦੀ ਸੰਭਾਵਨਾ ਹੈ। 24 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਉਮੀਦ ਹੈ। ਮੀਂਹ ਦੀ ਸੰਭਾਵਨਾ ਸਿਰਫ 4 ਫੀਸਦੀ ਹੈ।

Read More: IND ਬਨਾਮ ENG: ਭਾਰਤ ਦੀ ਪਹਿਲੀ ਪਾਰੀ 471 ਦੌੜਾਂ ‘ਤੇ ਸਮਾਪਤ, ਰਿਸ਼ਭ ਪੰਤ ਨੇ ਐੱਮਐੱਸ ਧੋਨੀ ਦਾ ਤੋੜਿਆ ਰਿਕਾਰਡ

Scroll to Top