Karun Nair

IND ਬਨਾਮ ENG: ਕਰੁਣ ਨਾਇਰ ਦੇ ਅਰਧ ਸੈਂਕੜੇ ਬਦੌਲਤ ਭਾਰਤ ਨੇ ਪਹਿਲੇ ਦਿਨ 6 ਵਿਕਟਾਂ ਗੁਆ ਕੇ ਬਣਾਈਆਂ 204 ਦੌੜਾਂ

ਸਪੋਰਟਸ, 01 ਅਗਸਤ 2025: IND ਬਨਾਮ ENG: ਭਾਰਤ ਅਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫੀ ਦਾ 5ਵੇਂ ਟੈਸਟ ਦਾ ਅੱਜ ਦੂਜਾ ਦਿਨ ਹੈ। ਪਹਿਲੇ ਦਿਨ ਮੀਂਹ ਨੇ ਖੇਡ ‘ਚ ਕਈ ਵਾਰ ਵਿਘਨ ਪਾਇਆ | ਜੇਕਰ ਮੀਂਹ ਨਾ ਪਿਆ ਤਾਂ ਦੂਜੇ ਦਿਨ ਦਾ ਖੇਡ ਅੱਜ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ।

ਵੀਰਵਾਰ ਨੂੰ ਇੰਗਲੈਂਡ ਦੇ ਸਟੈਂਡ-ਇਨ ਕਪਤਾਨ ਓਲੀ ਪੋਪ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਗੇਂਦਬਾਜ਼ਾਂ ਲਈ ਮੱਦਦਗਾਰ ਪਿੱਚ ‘ਤੇ, ਭਾਰਤ ਨੇ ਪਹਿਲੇ ਦਿਨ 204 ਦੌੜਾਂ ‘ਤੇ 6 ਵਿਕਟਾਂ ਗੁਆ ਦਿੱਤੀਆਂ। ਸਾਈ ਸੁਦਰਸ਼ਨ 38 ਦੌੜਾਂ ਅਤੇ ਕਪਤਾਨ ਸ਼ੁਭਮਨ ਗਿੱਲ ਨੇ 21 ਦੌੜਾਂ ਬਣਾ ਕੇ ਆਊਟ ਹੋ ਗਏ। ਇੰਗਲੈਂਡ ਵੱਲੋਂ ਗੁਸ ਐਟਕਿੰਸਨ ਅਤੇ ਜੋਸ਼ ਟੋਂਗ ਨੇ 2-2 ਵਿਕਟਾਂ ਲਈਆਂ।

ਸੀਰੀਜ਼ ‘ਚ ਪਹਿਲੀ ਵਾਰ ਇੰਗਲੈਂਡ ਪ੍ਰਬੰਧਨ ਨੇ ਗੇਂਦਬਾਜ਼ਾਂ ਲਈ ਮੱਦਦਗਾਰ ਪਿੱਚ ਦਿੱਤੀ। ਜਿੱਥੇ ਹਰੀ ਘਾਹ ਸਾਫ਼ ਦਿਖਾਈ ਦੇ ਰਹੀ ਸੀ। ਸਵਿੰਗ ਹਲਾਤਾਂ ਦੇ ਬਾਵਜੂਦ, ਭਾਰਤੀ ਟੀਮ ਨੇ ਪਹਿਲੇ ਸੈਸ਼ਨ ‘ਚ ਸਿਰਫ਼ 2 ਵਿਕਟਾਂ ਗੁਆ ਕੇ 72 ਦੌੜਾਂ ਬਣਾਈਆਂ। ਯਸ਼ਸਵੀ ਜੈਸਵਾਲ ਸਿਰਫ਼ 2 ਦੌੜਾਂ ਹੀ ਬਣਾ ਸਕੇ, ਪਰ ਕੇਐਲ ਰਾਹੁਲ ਨੇ 40 ਗੇਂਦਾਂ ਖੇਡ ਕੇ 14 ਦੌੜਾਂ ਬਣਾਈਆਂ।

ਦੂਜੇ ਸੈਸ਼ਨ ਦਾ ਖੇਡ ਮੀਂਹ ਕਾਰਨ ਦੇਰ ਨਾਲ ਸ਼ੁਰੂ ਹੋਇਆ। ਕਪਤਾਨ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਨੇ ਪਾਰੀ ਦੀ ਕਮਾਨ ਸੰਭਾਲੀ ਸੀ, ਜਦੋਂ ਗਿੱਲ ਰਨ ਆਊਟ ਹੋ ਗਿਆ। ਗਿੱਲ ਦੀ ਵਿਕਟ ਤੋਂ ਥੋੜ੍ਹੀ ਦੇਰ ਬਾਅਦ, ਫਿਰ ਮੀਂਹ ਪੈ ਗਿਆ, ਜਿਸ ਕਾਰਨ ਖੇਡ ਲਗਭਗ 75 ਮਿੰਟ ਤੱਕ ਨਹੀਂ ਖੇਡਿਆ ਜਾ ਸਕਿਆ।

ਭਾਰਤੀ ਟੀਮ ‘ਚ ਵਾਪਸੀ ਕਰ ਰਹੇ ਕਰੁਣ ਨਾਇਰ ਨੇ ਅਰਧ ਸੈਂਕੜਾ ਲਗਾਇਆ | ਨਾਇਰ (Karun Nair) ਤੋਂ ਇਲਾਵਾ, ਕੋਈ ਹੋਰ ਬੱਲੇਬਾਜ਼ ਅਨੁਕੂਲ ਗੇਂਦਬਾਜ਼ੀ ਹਲਾਤਾਂ ‘ਚ ਲਗਾਤਾਰ ਨਹੀਂ ਖੇਡ ਸਕਿਆ। ਮੀਂਹ ਕਾਰਨ ਪਹਿਲੇ ਦਿਨ ਸਿਰਫ 64 ਓਵਰਾਂ ਦਾ ਖੇਡ ਸੰਭਵ ਹੋ ਸਕਿਆ। ਇਹ ਕਰੁਣ ਦੇ ਟੈਸਟ ਕਰੀਅਰ ਦਾ ਦੂਜਾ 50+ ਸਕੋਰ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦਸੰਬਰ 2016 ‘ਚ ਇੰਗਲੈਂਡ ਵਿਰੁੱਧ 303 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਇਸ ਤੋਂ ਬਾਅਦ ਇਹ ਉਸਦੀ ਪਹਿਲੀ 50+ ਦੌੜਾਂ ਦੀ ਪਾਰੀ ਹੈ।

ਭਾਰਤ ਨੇ 153 ਦੌੜਾਂ ‘ਤੇ ਛੇ ਵਿਕਟਾਂ ਗੁਆ ਦਿੱਤੀਆਂ ਜਿਸ ਤੋਂ ਬਾਅਦ ਨਾਇਰ (52 ਨਾਬਾਦ, 98 ਗੇਂਦਾਂ, 7 ਚੌਕੇ) ਅਤੇ ਵਾਸ਼ਿੰਗਟਨ ਸੁੰਦਰ (19 ਨਾਬਾਦ) ਨੇ ਸੱਤਵੀਂ ਵਿਕਟ ਲਈ 51 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਟੀਮ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ। ਪਹਿਲੇ ਦੋ ਸੈਸ਼ਨਾਂ ਵਾਂਗ, ਤੀਜੇ ਸੈਸ਼ਨ ‘ਚ ਵੀ ਭਾਰਤ ਲਈ ਸ਼ੁਰੂਆਤ ਚੰਗੀ ਨਹੀਂ ਸੀ।

Read More: IND ਬਨਾਮ ENG: 5ਵੇਂ ਟੈਸਟ ਮੈਚ ‘ਚ ਕਪਤਾਨ ਸ਼ੁਭਮਨ ਗਿੱਲ ਨੇ ਸੁਨੀਲ ਗਾਵਸਕਰ ਦਾ ਤੋੜਿਆ ਰਿਕਾਰਡ

Scroll to Top