ਸਪੋਰਟਸ, 14 ਜੁਲਾਈ 2025: IND ਬਨਾਮ ENG: ਅੱਜ ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੇ ਲਾਰਡਜ਼ ਟੈਸਟ (ਤੀਜਾ ਮੈਚ) ਦਾ ਆਖਰੀ ਦਿਨ ਹੈ। ਇਸ ਸਮੇਂ ਭਾਰਤ ਦੀ ਦੂਜੀ ਪਾਰੀ ਚੱਲ ਰਹੀ ਹੈ। ਭਾਰਤ ਨੇ ਦੂਜੀ ਪਾਰੀ ‘ਚ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ਗੁਆ ਕੇ 58 ਦੌੜਾਂ ਬਣਾ ਲਈਆਂ ਸਨ । ਰਿਸ਼ਭ ਪੰਤ ਕੇਐਲ ਰਾਹੁਲ ਦਾ ਸਾਥ ਦੇਣ ਲਈ ਆਏ ਸਨ। ਇਸ ਦੌਰਾਨ ਰਿਸ਼ਭ ਪੰਤ 9 ਦੌੜਾਂ ਬਣਾ ਕੇ ਵੀ ਆਊਟ ਹੋ ਗਏ ਹਨ | ਪੰਤ ਨੂੰ ਆਰਚਰ ਨੇ ਕਲੀਨ ਬੋਲਡ ਕਰ ਦਿੱਤਾ |
ਜਿਕਰਯੋਗ ਹੈ ਕਿ ਇੰਗਲੈਂਡ ਅਤੇ ਭਾਰਤ ਦੀ ਪਹਿਲੀ ਪਾਰੀ 387 ਦੌੜਾਂ ‘ਤੇ ਖਤਮ ਹੋਈ। ਇੰਗਲੈਂਡ ਨੇ ਭਾਰਤ ਨੂੰ 193 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਅਤੇ ਇੰਗਲੈਂਡ ਟੀਮਾਂ ਦੀ ਪਹਿਲੀ ਪਾਰੀ 387-387 ਦੌੜਾਂ ਦੇ ਸਕੋਰ ‘ਤੇ ਖਤਮ ਹੋਈਆਂ ਸਨ।
ਭਾਰਤੀ ਗੇਂਦਬਾਜ਼ਾਂ ਨੇ ਦੂਜੇ ਸੈਸ਼ਨ ‘ਚ ਦਬਦਬਾ ਬਣਾਇਆ ਅਤੇ ਵਾਸ਼ਿੰਗਟਨ ਸੁੰਦਰ ਨੇ ਇੰਗਲੈਂਡ ਨੂੰ ਦੋ ਵੱਡੇ ਝਟਕੇ ਦਿੱਤੇ। ਪਹਿਲਾਂ ਉਨ੍ਹਾਂ ਨੇ ਜੋ ਰੂਟ ਨੂੰ ਬੋਲਡ ਆਊਟ ਕੀਤਾ। ਉਨ੍ਹਾਂ ਨੇ 96 ਗੇਂਦਾਂ ‘ਚ ਇੱਕ ਚੌਕੇ ਦੀ ਮੱਦਦ ਨਾਲ 40 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਜੈਮੀ ਸਮਿਥ ਨੂੰ ਆਪਣਾ ਸ਼ਿਕਾਰ ਬਣਾਇਆ। ਉਹ ਵੀ ਅੱਠ ਦੌੜਾਂ ਬਣਾਉਣ ਤੋਂ ਬਾਅਦ ਬੋਲਡ ਆਊਟ ਹੋ ਗਿਆ।
Read More: IND ਬਨਾਮ ENG: ਇੰਗਲੈਂਡ ‘ਚ 200 ਤੋਂ ਘੱਟ ਦੇ ਸਕੋਰ ਦਾ ਪਿੱਛਾ ਕਰਦੇ ਹੋਏ ਕਿਹੋ ਜਿਹਾ ਹੈ ਭਾਰਤ ਦਾ ਰਿਕਾਰਡ