IND ਬਨਾਮ ENG

IND ਬਨਾਮ ENG: ਪੰਜਵੇਂ ਟੈਸਟ ਮੈਚ ‘ਚ ਭਾਰਤ ਦੀ ਪਹਿਲੀ ਪਾਰੀ 224 ਦੌੜਾਂ ‘ਤੇ ਸਮਾਪਤ

ਸਪੋਰਟਸ, 01 ਅਗਸਤ 2025: IND ਬਨਾਮ ENG 5th Test match: ਭਾਰਤ ਅਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਟੈਸਟ ਦਾ ਅੱਜ ਦੂਜਾ ਦਿਨ ਹੈ | ਭਾਰਤ ਦੀ ਪਹਿਲੀ ਪਾਰੀ 224 ਦੌੜਾਂ ‘ਤੇ ਸਮਾਪਤ ਹੋ ਗਈ ਹੈ | ਵਾਸ਼ਿੰਗਟਨ ਸੁੰਦਰ 26 ਦੌੜਾਂ ਬਣਾ ਕੇ ਆਊਟ ਹਨ ਅਤੇ ਕਰੁਣ ਨਾਇਰ 57 ਦੌੜਾਂ ਬਣਾ ਕੇ ਆਊਟ ਹਨ।

ਭਾਰਤ ਨੇ ਅੱਜ 204/6 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ, ਭਫਰਤੀ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਹੈ | ਵੀਰਵਾਰ ਨੂੰ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੇ ਸਟੈਂਡ-ਇਨ ਕਪਤਾਨ ਓਲੀ ਪੋਪ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ ਸੀ।

ਭਾਰਤ ਲਈ ਦੂਜੇ ਦਿਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਅੱਧੇ ਘੰਟੇ ਦੇ ਅੰਦਰ ਭਾਰਤ ਦੀ ਪਹਿਲੀ ਪਾਰੀ 224 ਦੌੜਾਂ ‘ਤੇ ਢੇਰ ਹੋ ਗਈ। ਸ਼ੁੱਕਰਵਾਰ ਦਾ ਖੇਡ ਛੇ ਵਿਕਟਾਂ ‘ਤੇ 204 ਦੌੜਾਂ ਦੇ ਸਕੋਰ ਨਾਲ ਸ਼ੁਰੂ ਹੋਇਆ ਸੀ। ਉਸ ਸਮੇਂ ਕਰੁਣ ਨਾਇਰ 98 ਗੇਂਦਾਂ ‘ਤੇ 52 ਦੌੜਾਂ ਅਤੇ ਵਾਸ਼ਿੰਗਟਨ ਸੁੰਦਰ 45 ਗੇਂਦਾਂ ‘ਤੇ 19 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ। ਜੋਸ਼ ਟੰਗ ਨੇ ਪਹਿਲਾਂ ਕਰੁਣ ਨਾਇਰ ਨੂੰ ਐਲਬੀਡਬਲਯੂ ਆਊਟ ਕੀਤਾ।

ਨਾਇਰ 109 ਗੇਂਦਾਂ ‘ਤੇ ਅੱਠ ਚੌਕਿਆਂ ਦੀ ਮੱਦਦ ਨਾਲ 57 ਦੌੜਾਂ ਬਣਾ ਕੇ ਪੈਵੇਲੀਅਨ ਪਰਤਿਆ। ਇਸ ਤੋਂ ਬਾਅਦ ਗੁਸ ਐਟਕਿੰਸਨ ਨੇ ਵਾਸ਼ਿੰਗਟਨ ਸੁੰਦਰ ਨੂੰ ਆਪਣਾ ਸ਼ਿਕਾਰ ਬਣਾਇਆ। ਵਾਸ਼ਿੰਗਟਨ 55 ਗੇਂਦਾਂ ‘ਤੇ 26 ਦੌੜਾਂ ਬਣਾ ਕੇ ਆਊਟ ਹੋ ਗਿਆ। ਸੱਤਵੀਂ ਵਿਕਟ ਲਈ ਦੋਵਾਂ ਵਿਚਕਾਰ 65 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਆਕਾਸ਼ ਦੀਪ ਬਿਨਾਂ ਖਾਤਾ ਖੋਲ੍ਹੇ ਹੀ ਨਾਬਾਦ ਰਹੇ। ਇੰਗਲੈਂਡ ਲਈ ਗਸ ਐਟਕਿੰਸਨ ਨੇ ਪੰਜ ਵਿਕਟਾਂ ਲਈਆਂ ਜਦੋਂ ਕਿ ਜੋਸ਼ ਟੰਗ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਕ੍ਰਿਸ ਵੋਕਸ ਨੇ ਇੱਕ ਸਫਲਤਾ ਹਾਸਲ ਕੀਤੀ।

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI ਨੇ ਸ਼ੁੱਕਰਵਾਰ ਨੂੰ ਦਿੱਤੀ। ਉਹ ਹੁਣ ਭਾਰਤ ਅਤੇ ਇੰਗਲੈਂਡ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਮੈਚ ਲਈ ਚੁਣੀ ਗਈ ਟੀਮ ਦਾ ਹਿੱਸਾ ਨਹੀਂ ਹਨ।

Read More: IND ਬਨਾਮ ENG: ਕਰੁਣ ਨਾਇਰ ਦੇ ਅਰਧ ਸੈਂਕੜੇ ਬਦੌਲਤ ਭਾਰਤ ਨੇ ਪਹਿਲੇ ਦਿਨ 6 ਵਿਕਟਾਂ ਗੁਆ ਕੇ ਬਣਾਈਆਂ 204 ਦੌੜਾਂ

Scroll to Top