Gautam Gambhir

IND ਬਨਾਮ ENG: ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਦੀ ਪਿੱਚ ਕਿਊਰੇਟਰ ਨਾਲ ਬਹਿਸ

ਇੰਗਲੈਂਡ, 29 ਜੁਲਾਈ 2025: IND ਬਨਾਮ ENG: ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ (Gautam Gambhir) ਦੀ ਮੰਗਲਵਾਰ ਨੂੰ ਓਵਲ ਦੇ ਪਿੱਚ ਕਿਊਰੇਟਰ ਨਾਲ ਬਹਿਸ ਹੋਈ ਸੀ। ਇਸਦੀ ਵੀਡੀਓ ਵੀ ਸਾਹਮਣੇ ਆਈ ਹੈ। ਹਾਲਾਂਕਿ, ਇਸ ਮਾਮਲੇ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਜਿਕਰਯੋਗ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ 31 ਜੁਲਾਈ ਤੋਂ ਓਵਲ ਵਿਖੇ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਮੈਚ ‘ਚ ਜਿੱਤ ਦੇ ਨਾਲ 2-2 ਨਾਲ ਡਰਾਅ ਨਾਲ ਲੜੀ ਦਾ ਅੰਤ ਕਰਨਾ ਚਾਹੇਗੀ। ਇਸ ਸਮੇਂ, ਮਹਿਮਾਨ ਟੀਮ ਮੌਜੂਦਾ ਸੀਰੀਜ਼ ‘ਚ 1-2 ਨਾਲ ਅੱਗੇ ਹੈ।

ਨਿਊਜ਼ ਏਜੰਸੀ ਪੀਟੀਆਈ ਦੁਆਰਾ ਜਾਰੀ ਵੀਡੀਓ ‘ਚ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਅਤੇ ਮੁੱਖ ਕਿਊਰੇਟਰ ਲੀ ਫੋਰਟਿਸ ਵਿਚਕਾਰ ਬਹਿਸ ਦਿਖਾਈ ਦੇ ਰਹੀ ਹੈ। ਇਸ ਦੌਰਾਨ, ਗੰਭੀਰ ਪਿੱਚ ਕਿਊਰੇਟਰ ਨੂੰ ਜਾਣ ਦਾ ਸੰਕੇਤ ਦਿੰਦੇ ਹਨ। ਵੀਡੀਓ ‘ਚ ਸੀਤਾਸ਼ੂ ਕੋਟਕ ਨੂੰ ਦਖਲ ਦਿੰਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਇਸ ਵਿਵਾਦ ਦਾ ਅਸਲ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।

ਗੌਤਮ ਗੰਭੀਰ ਅਤੇ ਲੀ ਫੋਰਟਿਸ ਵਿਚਕਾਰ ਬਹਿਸ ਤੋਂ ਬਾਅਦ, ਰੇਵਸਪੋਰਟਜ਼ ਦੁਆਰਾ ਇੱਕ ਵੀਡੀਓ ਜਾਰੀ ਕੀਤਾ ਗਿਆ ਹੈ, ਜਿਸ ‘ਚ ਬੱਲੇਬਾਜ਼ੀ ਕੋਚ ਸੀਤਾਂਸ਼ੂ ਕੋਟਕ ਸਰੀ ਦੇ ਮੀਡੀਆ ਮੈਨੇਜਰ ਐਡਮ ਨੂੰ ਮਾਮਲੇ ਬਾਰੇ ਜਾਣਕਾਰੀ ਦਿੰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਸੁਰੱਖਿਆ ਮੁਖੀ ਨੂੰ ਤਲਬ ਕੀਤਾ ਗਿਆ।

Read More: IND ਬਨਾਮ ENG: ਰਿਸ਼ਭ ਪੰਤ ਇੰਗਲੈਂਡ ਖ਼ਿਲਾਫ 5ਵੇਂ ਟੈਸਟ ਤੋਂ ਬਾਹਰ, ਜਗਦੀਸਨ ਨੂੰ ਮਿਲੀ ਜਗ੍ਹਾ

Scroll to Top