July 2, 2024 9:44 pm
Indian team

IND vs ENG: ਭਾਰਤ ਨੇ ਪੰਜਵੇਂ ਟੈਸਟ ਮੈਚ ‘ਚ ਇੰਗਲੈਂਡ ਨੂੰ ਹਰਾ ਕੇ ਸੀਰੀਜ਼ ‘ਤੇ 4-1 ਨਾਲ ਕੀਤਾ ਕਬਜ਼ਾ, 100ਵੇਂ ਟੈਸਟ ‘ਚ ਚਮਕੇ ਅਸ਼ਵਿਨ

ਚੰਡੀਗੜ੍ਹ, 09 ਮਾਰਚ 2024: ਭਾਰਤੀ ਟੀਮ (Indian team) ਨੇ ਇੰਗਲੈਂਡ ਖ਼ਿਲਾਫ਼ ਧਰਮਸ਼ਾਲਾ ਵਿੱਚ ਖੇਡੇ ਗਏ ਪੰਜਵੇਂ ਟੈਸਟ ਵਿੱਚ ਜਿੱਤ ਦਰਜ ਕੀਤੀ ਹੈ । ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ 218 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤ ਦੀ ਪਹਿਲੀ ਪਾਰੀ 477 ਦੌੜਾਂ ‘ਤੇ ਸਮਾਪਤ ਹੋ ਗਈ ਅਤੇ ਉਸ ਨੇ 259 ਦੌੜਾਂ ਦੀ ਲੀਡ ਲੈ ਲਈ। ਇਸ ਤੋਂ ਬਾਅਦ ਦੂਜੀ ਪਾਰੀ ‘ਚ ਇੰਗਲੈਂਡ ਦੀ ਟੀਮ 195 ਦੌੜਾਂ ‘ਤੇ ਸਿਮਟ ਗਈ ਅਤੇ ਟੈਸਟ ਮੈਚ ਹਾਰ ਗਈ।

ਭਾਰਤ ਨੇ ਇੰਗਲੈਂਡ ਨੂੰ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਪਾਰੀ ਅਤੇ 64 ਦੌੜਾਂ ਨਾਲ ਹਰਾਇਆ ਹੈ। ਧਰਮਸ਼ਾਲਾ ਵਿੱਚ ਖੇਡਿਆ ਗਿਆ ਇਹ ਮੈਚ ਸਿਰਫ਼ ਤਿੰਨ ਦਿਨਾਂ ਵਿੱਚ ਹੀ ਸਮਾਪਤ ਹੋ ਗਿਆ। ਆਪਣਾ 100ਵਾਂ ਟੈਸਟ ਖੇਡ ਰਹੇ ਰਵੀਚੰਦਰਨ ਅਸ਼ਵਿਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਨੇ ਪਹਿਲੀ ਪਾਰੀ ਵਿੱਚ ਚਾਰ ਅਤੇ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਲਈਆਂ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਸੈਂਕੜੇ ਵਾਲੀ ਪਾਰੀ ਖੇਡੀ। ਭਾਰਤੀ ਟੀਮ (Indian team) ਨੂੰ ਪਹਿਲੇ ਟੈਸਟ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਤੋਂ ਬਾਅਦ ਰੋਹਿਤ ਐਂਡ ਕੰਪਨੀ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਬਾਕੀ ਚਾਰ ਮੈਚ ਜਿੱਤ ਲਏ।