ਸਪੋਰਟਸ, 04 ਅਗਸਤ 2025: IND ਬਨਾਮ ENG: ਭਾਰਤ ਨੇ ਓਵਲ ਟੈਸਟ ਦੇ ਆਖਰੀ ਦਿਨ 4 ਵਿਕਟਾਂ ਲੈ ਕੇ 6 ਦੌੜਾਂ ਨਾਲ ਮੈਚ ਜਿੱਤ ਲਿਆ। ਭਾਰਤ ਨੇ ਇੰਗਲੈਂਡ ਦੇ ਜਬਾੜਿਆਂ ਤੋਂ ਜਿੱਤ ਖੋਹ ਲਈ ਹੈ | ਇਸ ਦੇ ਨਾਲ ਹੀ ਟੀਮ ਨੇ 5 ਮੈਚਾਂ ਦੀ ਐਂਡਰਸਨ-ਤੇਂਦੁਲਕਰ ਟਰਾਫੀ ਵੀ 2-2 ਨਾਲ ਬਰਾਬਰ ਕਰ ਲਈ। ਮੁਹੰਮਦ ਸਿਰਾਜ ਨੇ ਦੂਜੀ ਪਾਰੀ ‘ਚ 5 ਵਿਕਟਾਂ ਲੈ ਕੇ ਮੈਚ ਦਾ ਪਾਸਾ ਪਲਟ ਦਿੱਤਾ ਅਤੇ ਟੀਮ ਨੂੰ ਰੋਮਾਂਚਕ ਜਿੱਤ ਦਿਵਾਈ।
ਇੰਗਲੈਂਡ ਨੇ ਵੀਰਵਾਰ ਨੂੰ ਓਵਲ ‘ਚ ਗੇਂਦਬਾਜ਼ੀ ਦੀ ਚੋਣ ਕੀਤੀ ਸੀ। ਭਾਰਤ ਨੇ ਪਹਿਲੀ ਪਾਰੀ ‘ਚ 224 ਅਤੇ ਇੰਗਲੈਂਡ ਨੇ 247 ਦੌੜਾਂ ਬਣਾਈਆਂ। 23 ਦੌੜਾਂ ਨਾਲ ਪਿੱਛੇ ਰਹਿਣ ਤੋਂ ਬਾਅਦ, ਭਾਰਤ ਨੇ ਦੂਜੀ ਪਾਰੀ ‘ਚ 396 ਦੌੜਾਂ ਬਣਾਈਆਂ। ਇੰਗਲੈਂਡ ਨੂੰ 374 ਦੌੜਾਂ ਦਾ ਟੀਚਾ ਮਿਲਿਆ। ਟੀਮ ਨੇ 3 ਵਿਕਟਾਂ ਦੇ ਨੁਕਸਾਨ ‘ਤੇ 300 ਦੌੜਾਂ ਬਣਾਈਆਂ ਸਨ। ਫਿਰ ਹੈਰੀ ਬਰੂਕ ਸੈਂਕੜਾ ਲਗਾ ਕੇ ਆਊਟ ਹੋ ਗਿਆ। ਇੱਥੋਂ, ਭਾਰਤ ਨੇ 354 ਤੱਕ ਇੰਗਲੈਂਡ ਦੀਆਂ 8 ਵਿਕਟਾਂ ਲਈਆਂ।
ਗਸ ਐਟਕਿੰਸਨ ਅਤੇ ਜੋਸ਼ ਟੰਗ ਨੇ ਅੰਤ ‘ਚ ਟੀਮ ਲਈ ਮੈਚ ਜਿੱਤਣ ਦੀ ਕੋਸ਼ਿਸ਼ ਕੀਤੀ, ਪਰ ਸਿਰਾਜ ਨੇ ਆਖਰੀ ਵਿਕਟ ਲੈ ਕੇ ਭਾਰਤ ਨੂੰ ਨੇੜਿਓਂ ਜਿੱਤ ਦਿਵਾਈ। ਜ਼ਖਮੀ ਕ੍ਰਿਸ ਵੋਕਸ ਵੀ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਨ ਲਈ ਉਤਰੇ, ਪਰ ਟੀਮ ਲਈ ਮੈਚ ਨਹੀਂ ਜਿੱਤ ਸਕੇ। ਭਾਰਤ ਨੇ ਲੜੀ ਦਾ ਦੂਜਾ ਅਤੇ ਪੰਜਵਾਂ ਟੈਸਟ ਜਿੱਤਿਆ, ਇੰਗਲੈਂਡ ਨੇ ਪਹਿਲਾ ਅਤੇ ਤੀਜਾ ਟੈਸਟ ਜਿੱਤਿਆ। ਚੌਥਾ ਟੈਸਟ ਡਰਾਅ ਰਿਹਾ ਸੀ।
Read More: IND ਬਨਾਮ ENG: ਇੰਗਲੈਂਡ ਨੂੰ ਜਿੱਤ ਲਈ 35 ਦੌੜਾਂ ਦੀ ਲੋੜ, ਭਾਰਤੀ ਨੂੰ 4 ਵਿਕਟਾਂ ਦੀ ਲੋੜ