IND vs ENG: ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਨੇ 326 ਦੌੜਾਂ ਬਣਾਈਆਂ, ਰੋਹਿਤ ਤੇ ਜਡੇਜਾ ਨੇ ਜੜੇ ਸੈਂਕੜੇ

ਰੋਹਿਤ

ਚੰਡੀਗੜ੍ਹ, 15 ਫਰਵਰੀ 2024: (IND vs ENG) ਕਪਤਾਨ ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਦੀਆਂ ਸੈਂਕੜੇ ਵਾਲੀ ਪਾਰੀਆਂ ਦੇ ਦਮ ‘ਤੇ ਭਾਰਤ ਨੇ ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ 5 ਵਿਕਟਾਂ ਗੁਆ ਕੇ 326 ਦੌੜਾਂ ਬਣਾ ਲਈਆਂ ਹਨ। ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਰਵਿੰਦਰ ਜਡੇਜਾ 110 ਦੌੜਾਂ ਬਣਾ ਕੇ ਨਾਟ ਆਊਟ ਰਹੇ ਅਤੇ ਕੁਲਦੀਪ ਯਾਦਵ 1 ਦੌੜਾਂ ਬਣਾ ਕੇ ਆਊਟ ਹੋਏ। ਇੰਗਲੈਂਡ ਲਈ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਤਿੰਨ ਵਿਕਟਾਂ ਲਈਆਂ। ਰੋਹਿਤ ਅਤੇ ਰਵਿੰਦਰ ਜਡੇਜਾ ਨੇ ਚੌਥੀ ਵਿਕਟ ਲਈ 204 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸੀਰੀਜ਼ ‘ਚ ਭਾਰਤ ਵੱਲੋਂ ਇਹ ਪਹਿਲੀ ਸੈਂਕੜੇ ਵਾਲੀ ਸਾਂਝੇਦਾਰੀ ਹੈ।

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸਿਰਫ਼ 33 ਦੌੜਾਂ ਦੇ ਸਕੋਰ ‘ਤੇ 3 ਵਿਕਟਾਂ ਡਿੱਗ ਗਈਆਂ। ਯਸ਼ਸਵੀ ਜੈਸਵਾਲ (10), ਸ਼ੁਭਮਨ ਗਿੱਲ (0) ਅਤੇ ਰਜਤ ਪਾਟੀਦਾਰ (5) ਸਸਤੇ ਵਿੱਚ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਰੋਹਿਤ ਨੇ ਨੰਬਰ-5 ‘ਤੇ ਬੱਲੇਬਾਜ਼ੀ ਕਰਨ ਆਏ ਰਵਿੰਦਰ ਜਡੇਜਾ ਨਾਲ 204 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤੀ ਪਾਰੀ ਨੂੰ ਸੰਭਾਲਿਆ। ਇਨ੍ਹਾਂ ਦੋਵਾਂ ਤੋਂ ਇਲਾਵਾ ਸਰਫਰਾਜ਼ ਖਾਨ ਨੇ ਅਰਧ ਸੈਂਕੜਾ ਲਗਾਇਆ।

ਰੋਹਿਤ ਸ਼ਰਮਾ ਦਾ ਇਹ ਆਪਣੇ ਕਰੀਅਰ ਦਾ 11ਵਾਂ ਟੈਸਟ ਸੈਂਕੜਾ ਹੈ। ਰੋਹਿਤ ਨੇ 196 ਗੇਂਦਾਂ ‘ਚ 14 ਚੌਕਿਆਂ ਅਤੇ 3 ਛੱਕਿਆਂ ਦੀ ਮੱਦਦ ਨਾਲ 131 ਦੌੜਾਂ ਬਣਾ ਕੇ ਆਊਟ ਹੋਏ। ਮਾਰਕ ਵੁੱਡ ਨੇ ਉਨ੍ਹਾਂ ਨੂੰ ਬੇਨ ਸਟੋਕਸ ਹੱਥੋਂ ਕੈਚ ਕਰਵਾਇਆ। ਮਾਰਕ ਵੁੱਡ ਨੇ ਇਸ ਤੋਂ ਪਹਿਲਾਂ ਜੈਸਵਾਲ ਅਤੇ ਗਿੱਲ ਨੂੰ ਵੀ ਆਊਟ ਕੀਤਾ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।