ਇੰਗਲੈਂਡ, 02 ਜੁਲਾਈ 2025: IND ਬਨਾਮ ENG 2Nd Test Match: ਭਾਰਤ ਅਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫੀ ਦਾ ਦੂਜਾ ਟੈਸਟ ਬਰਮਿੰਘਮ ਦੇ ਐਜਬੈਸਟਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਦੁਪਹਿਰ ਦੇ ਖਾਣੇ ਦੀ ਬਰੇਕ ਤੱਕ ਪਹਿਲੀ ਪਾਰੀ ‘ਚ ਦੋ ਵਿਕਟਾਂ ‘ਤੇ 98 ਦੌੜਾਂ ਬਣਾ ਲਈਆਂ ਹਨ।
ਭਾਰਤ ਦੇ ਸਲਾਮੀ ਬੱਲੇਬਾਜ ਯਸ਼ਸਵੀ ਜੈਸਵਾਲ 62 ਦੌੜਾਂ ‘ਤੇ ਨਾਬਾਦ ਹਨ ਅਤੇ ਕਪਤਾਨ ਸ਼ੁਭਮਨ ਗਿੱਲ ਇੱਕ ਦੌੜ ‘ਤੇ ਹਨ। ਜੈਸਵਾਲ ਨੇ ਜੋਸ਼ ਟੰਗ ਦੇ ਓਵਰ ‘ਚ ਲਗਾਤਾਰ ਤਿੰਨ ਚੌਕੇ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਇਸ ਦੌਰਾਨ ਬ੍ਰਾਇਡਨ ਕਾਰਸੇ ਨੇ ਭਾਰਤ ਨੂੰ ਦੂਜਾ ਝਟਕਾ ਦਿੱਤਾ। ਉਨ੍ਹਾਂ ਨੇ ਕਰੁਣ ਨਾਇਰ ਨੂੰ ਆਪਣਾ ਸ਼ਿਕਾਰ ਬਣਾਇਆ। ਕਰੁਣ 50 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ 31 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਨਾਇਰ ਨੇ ਯਸ਼ਸਵੀ ਜੈਸਵਾਲ ਨਾਲ 90 ਗੇਂਦਾਂ ‘ਚ 80 ਦੌੜਾਂ ਦੀ ਸਾਂਝੇਦਾਰੀ ਕੀਤੀ। ਕਪਤਾਨ ਸ਼ੁਭਮਨ ਗਿੱਲ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਹਨ।
ਭਾਰਤ ਨੂੰ ਪਹਿਲਾ ਝਟਕਾ 15 ਦੇ ਸਕੋਰ ‘ਤੇ ਲੱਗਾ। ਪਾਰੀ ਦੇ ਨੌਵੇਂ ਓਵਰ ‘ਚ ਰਾਹੁਲ ਵੋਕਸ ਦੀ ਗੇਂਦ ਦਾ ਬਚਾਅ ਕਰਦੇ ਹੋਏ ਬੋਲਡ ਹੋ ਗਿਆ। ਗੇਂਦ ਉਨ੍ਹਾਂ ਦੇ ਬੱਲੇ ਨਾਲ ਲੱਗ ਕੇ ਵਿਕਟ ‘ਤੇ ਚਲੀ ਗਈ ਅਤੇ ਰਾਹੁਲ ਦੋ ਦੌੜਾਂ ਬਣਾ ਸਕਿਆ। ਉਨ੍ਹਾਂ ਨੇ ਪਿਛਲੇ ਟੈਸਟ ‘ਚ ਵਧੀਆ ਬੱਲੇਬਾਜ਼ੀ ਕੀਤੀ। ਹਾਲਾਂਕਿ, ਇਸ ਟੈਸਟ ‘ਚ ਰਾਹੁਲ ਦਾ ਬੱਲਾ ਨਹੀਂ ਚੱਲ ਸਕਿਆ।
Read More: IND ਬਨਾਮ ENG: ਕੇਐਲ ਰਾਹੁਲ 2 ਦੌੜਾਂ ਬਣਾ ਕੇ ਆਊਟ, ਜੈਸਵਾਲ-ਨਾਇਰ LBW ਹੋਣ ਤੋਂ ਬਚੇ