Site icon TheUnmute.com

IND vs ENG: ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ‘ਚ ਕੱਲ੍ਹ ਭਾਰਤ-ਇੰਗਲੈਂਡ ਹੋਣਗੇ ਆਹਮੋ-ਸਾਹਮਣੇ

ind vs eng

ਚੰਡੀਗੜ੍ਹ 09 ਨਵੰਬਰ 2022: (IND vs ENG 2Nd Semi final) ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ‘ਚ ਭਾਰਤ ਕੱਲ੍ਹ ਅਤੇ ਇੰਗਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਵੀਰਵਾਰ (10 ਨਵੰਬਰ) ਨੂੰ ਐਡੀਲੇਡ ਵਿੱਚ ਖੇਡਿਆ ਜਾਵੇਗਾ। ਦੁਨੀਆ ਭਰ ਦੇ ਕ੍ਰਿਕਟ ਮਾਹਿਰ ਇਸ ਮੈਚ ਨੂੰ ਲੈ ਕੇ ਭਵਿੱਖਬਾਣੀਆਂ ਕਰ ਰਹੇ ਹਨ। ਕੁਝ ਸਾਬਕਾ ਖਿਡਾਰੀ ਭਾਰਤ ਨੂੰ ਦਾਅਵੇਦਾਰ ਦੱਸ ਰਹੇ ਹਨ ਅਤੇ ਕੁਝ ਇੰਗਲੈਂਡ ਦਾ ਪੱਖ ਲੈ ਰਹੇ ਹਨ। ਇਸ ਸੂਚੀ ‘ਚ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਨਾਂ ਵੀ ਜੁੜ ਗਿਆ ਹੈ।

ਅਫਰੀਦੀ ਨੇ ਦੱਸਿਆ ਕਿ ਭਾਰਤ ਨੂੰ ਫਾਈਨਲ ‘ਚ ਪਹੁੰਚਣ ਦੀਆਂ ਕਿੰਨੀਆਂ ਉਮੀਦਾਂ ਹਨ। ਉਨ੍ਹਾਂ ਨੇ ਪਾਕਿਸਤਾਨ ‘ਚ ਇੰਟਰਵਿਊ ਦੌਰਾਨ ਕਿਹਾ, ”ਦੋਵੇਂ ਟੀਮਾਂ ਸੰਤੁਲਿਤ ਹਨ ਅਤੇ ਟੂਰਨਾਮੈਂਟ ‘ਚ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਭਾਰਤ ਅਤੇ ਇੰਗਲੈਂਡ ਦਾ ਪਿਛਲਾ ਪ੍ਰਦਰਸ਼ਨ ਵੀ ਵਧੀਆ ਰਿਹਾ। ਮੈਨੂੰ ਲੱਗਦਾ ਹੈ ਕਿ ਇਸ ਮੈਚ ‘ਚ ਇੰਗਲੈਂਡ ਭਾਰਤ ‘ਤੇ ਹਾਵੀ ਹੋਵੇਗਾ। ਉਸ ਦੇ ਜਿੱਤਣ ਦੀ ਸੰਭਾਵਨਾ 60-65 ਫੀਸਦੀ ਹੈ।

Exit mobile version