IND ਬਨਾਮ ENG

IND ਬਨਾਮ ENG: ਮੈਦਾਨ ‘ਚ ਕਾਲੀਆਂ ਪੱਟੀਆਂ ਬੰਨ੍ਹ ਕੇ ਉੱਤਰੇ ਭਾਰਤ-ਇੰਗਲੈਂਡ ਦੇ ਖਿਡਾਰੀ

ਇੰਗਲੈਂਡ, 20 ਜੂਨ 2025: IND ਬਨਾਮ ENG 1st Test Match: ਭਾਰਤ ਅਤੇ ਇੰਗਲੈਂਡ ਵਿਚਾਲੇ ਪਹਿਲਾ ਟੈਸਟ ਲੀਡਜ਼ ‘ਚ ਸ਼ੁਰੂ ਹੋ ਗਿਆ ਹੈ। ਜਦੋਂ ਇਸ ਮੈਚ ‘ਚ ਦੋਵਾਂ ਟੀਮਾਂ ਦੇ ਖਿਡਾਰੀ ਕਾਲੀਆਂ ਪੱਟੀਆਂ ਬੰਨ੍ਹ ਕੇ ਬਾਹਰ ਆਏ, ਤਾਂ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਅਜਿਹਾ ਕਿਉਂ ਸੀ। ਜਿਕਰਯੋਗ ਹੈ ਕਿ ਭਾਰਤ ਅਤੇ ਇੰਗਲੈਂਡ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਅਹਿਮਦਾਬਾਦ ਜਹਾਜ਼ ਹਾਦਸੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਆਪਣੀਆਂ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹਨ। ਨਾਲ ਹੀ, ਦੋਵਾਂ ਟੀਮਾਂ ਨੇ ਰਾਸ਼ਟਰੀ ਗੀਤ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖਿਆ।

ਇਸ ਵਾਰ ਟੈਸਟ ਲੜੀ (IND ਬਨਾਮ ENG) ਲੀਡਜ਼ ਦੇ ਹੈਡਿੰਗਲੇ ਮੈਦਾਨ ‘ਚ ਸ਼ੁਰੂ ਹੋ ਰਹੀ ਹੈ, ਜੋ ਕਿ ਆਮ ਤੌਰ ‘ਤੇ ਇੰਗਲੈਂਡ ਦੌਰੇ ਦਾ ਤੀਜਾ ਟੈਸਟ ਹੁੰਦਾ ਹੈ, ਇਸ ਵਾਰ ਇੱਥੇ ਮੌਸਮ ਵੀ ਵੱਖਰਾ ਹੈ। ਫਰਵਰੀ ਤੋਂ ਬਾਅਦ ਇੱਥੇ ਮੀਂਹ ਨਹੀਂ ਪਿਆ ਹੈ ਅਤੇ ਮੈਦਾਨ ਪੂਰੀ ਤਰ੍ਹਾਂ ਸੁੱਕਾ ਹੈ। ਇਸ ਕਾਰਨ ਪਿੱਚ ਨੂੰ ਵੀ ਵੱਖਰੇ ਢੰਗ ਨਾਲ ਤਿਆਰ ਕੀਤਾ ਗਿਆ ਹੈ।

ਲੀਡਜ਼ ਦੇ ਪਿੱਚ ਕਿਊਰੇਟਰ ਰਿਚਰਡ ਰੌਬਿਨਸਨ ਨੇ ਕ੍ਰਿਕਇਨਫੋ ਨੂੰ ਦੱਸਿਆ ਕਿ ਪਹਿਲੇ ਦਿਨ ਕੁਝ ਸਵਿੰਗ ਜਾਂ ਸੀਮ ਮੂਵਮੈਂਟ ਜ਼ਰੂਰ ਮਿਲ ਸਕਦੀ ਹੈ, ਪਰ ਉਸ ਤੋਂ ਬਾਅਦ ਇਹ ਪਿੱਚ ਸਮਤਲ ਹੋ ਜਾਵੇਗੀ। ਇਸ ਨਾਲ ਬੱਲੇਬਾਜ਼ਾਂ ਨੂੰ ਵੀ ਮੱਦਦ ਮਿਲੇਗੀ।

Read More: IND ਬਨਾਮ ENG: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਭਾਰਤ ‘ਚ ਸਾਈ ਸੁਦਰਸ਼ਨ ਦਾ ਡੈਬਿਊ

Scroll to Top