IND ਬਨਾਮ ENG

IND ਬਨਾਮ ENG: ਭਾਰਤ ਦੀ ਪਹਿਲੀ ਪਾਰੀ ‘ਚ 150 ਦੌੜਾਂ ਦਾ ਅੰਕੜਾ ਪਾਰ, ਪੰਤ ਤੇ ਰਾਹੁਲ ਨੇ ਸੰਭਾਲੀ ਪਾਰੀ

ਸਪੋਰਟਸ, 12 ਜੁਲਾਈ 2025: IND ਬਨਾਮ ENG: ਭਾਰਤ ਅਤੇ ਇੰਗਲੈਂਡ ਵਿਚਕਾਰ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਜਾਰੀ ਹੈ | ਭਾਰਤ ਨੇ ਪਹਿਲੀ ਪਾਰੀ ਨੂੰ ਤਿੰਨ ਵਿਕਟਾਂ ‘ਤੇ 150 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਸਮੇਂ ਕੇਐਲ ਰਾਹੁਲ ਅਤੇ ਰਿਸ਼ਭ ਪੰਤ ਕ੍ਰੀਜ਼ ‘ਤੇ ਮੌਜੂਦ ਹਨ।

ਪਹਿਲੀ ਪਾਰੀ (IND ਬਨਾਮ ENG) ‘ਚ ਇੰਗਲੈਂਡ ਨੇ ਦੂਜੇ ਦਿਨ ਖਰਾਬ ਸ਼ੁਰੂਆਤ ਕੀਤੀ ਅਤੇ ਬੁਮਰਾਹ ਨੇ ਪਹਿਲੇ ਸੈਸ਼ਨ ‘ਚ ਤਿੰਨ ਵਿਕਟਾਂ ਲਈਆਂ। ਬੁਮਰਾਹ ਨੇ ਬੇਨ ਸਟੋਕਸ, ਜੋ ਰੂਟ ਅਤੇ ਕ੍ਰਿਸ ਵੋਕਸ ‘ਏ ਆਊਟ ਕਰਕੇ ਪੈਵੇਲੀਅਨ ਦਾ ਰਸਤਾ ਦਿਖਾਇਆ ਸੀ। ਇਸ ਤੋਂ ਬਾਅਦ ਜੈਮੀ ਸਮਿਥ ਅਤੇ ਬ੍ਰਾਇਡਨ ਕਾਰਸੇ ਨੇ ਕਮਾਨ ਸੰਭਾਲੀ। ਦੋਵਾਂ ਵਿਚਕਾਰ ਅੱਠਵੀਂ ਵਿਕਟ ਲਈ 80 ਦੌੜਾਂ ਤੋਂ ਵੱਧ ਦੀ ਸਾਂਝੇਦਾਰੀ ਹੋਈ, ਜਿਸ ਨੂੰ ਮੁਹੰਮਦ ਸਿਰਾਜ ਨੇ ਤੋੜ ਦਿੱਤਾ।

ਸਿਰਾਜ ਨੇ ਜੈਮੀ ਸਮਿਥ ਨੂੰ ਆਪਣਾ ਸ਼ਿਕਾਰ ਬਣਾਇਆ, ਜੋ 56 ਗੇਂਦਾਂ ‘ਚ 51 ਦੌੜਾਂ ਬਣਾ ਕੇ ਪੈਵੇਲੀਅਨ ਪਰਤਿਆ। ਇਸ ਤੋਂ ਬਾਅਦ ਬੁਮਰਾਹ ਨੇ ਜੋਫਰਾ ਆਰਚਰ ਦੇ ਰੂਪ ‘ਚ ਇੰਗਲੈਂਡ ਨੂੰ ਨੌਵਾਂ ਝਟਕਾ ਦਿੱਤਾ। ਉਹ ਸਿਰਫ਼ ਚਾਰ ਦੌੜਾਂ ਹੀ ਬਣਾ ਸਕਿਆ। ਇਸ ਤਰ੍ਹਾਂ ਬੁਮਰਾਹ ਨੇ ਪਾਰੀ ‘ਚ ਪੰਜ ਵਿਕਟਾਂ ਲਈਆਂ। ਬੁਮਰਾਹ ਭਾਰਤ ਦਾ 15ਵਾਂ ਗੇਂਦਬਾਜ਼ ਹੈ ਜਿਸਨੇ ਲਾਰਡਜ਼ ‘ਤੇ ਪੰਜ ਜਾਂ ਵੱਧ ਵਿਕਟਾਂ ਲਈਆਂ ਹਨ।

ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਵਿਦੇਸ਼ੀ ਧਰਤੀ ‘ਤੇ ਸਭ ਤੋਂ ਵੱਧ ਪੰਜ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਗਿਆ। ਬੁਮਰਾਹ ਵਿਦੇਸ਼ੀ ਧਰਤੀ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਇੰਗਲੈਂਡ ਦੌਰੇ ‘ਤੇ ਵੀ ਇਸ ਨੂੰ ਜਾਰੀ ਰੱਖਿਆ ਹੈ।

ਇੰਗਲੈਂਡ ਨੂੰ ਆਊਟ ਕਰਨ ਤੋਂ ਬਾਅਦ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਨ੍ਹਾਂ ਨੇ ਛੇਤੀ ਹੀ ਯਸ਼ਸਵੀ ਜੈਸਵਾਲ ਦੀ ਵਿਕਟ ਗੁਆ ਦਿੱਤੀ, ਜੋ ਅੱਠ ਗੇਂਦਾਂ ‘ਚ ਤਿੰਨ ਚੌਕਿਆਂ ਦੀ ਮੱਦਦ ਨਾਲ 13 ਦੌੜਾਂ ਬਣਾ ਕੇ ਆਊਟ ਹੋ ਗਿਆ। ਯਸ਼ਸਵੀ ਹਮਲਾਵਰ ਬੱਲੇਬਾਜ਼ੀ ਕਰ ਰਿਹਾ ਸੀ, ਪਰ ਜੋਫਰਾ ਆਰਚਰ ਦੀ ਗੇਂਦ ‘ਤੇ ਹੈਰੀ ਬਰੂਕ ਦੁਆਰਾ ਕੈਚ ਹੋ ਗਿਆ। ਇਸ ਤੋਂ ਬਾਅਦ, ਕੇਐਲ ਰਾਹੁਲ ਨੇ ਕਰੁਣ ਨਾਇਰ ਨਾਲ ਮਿਲ ਕੇ ਪਾਰੀ ਦੀ ਕਮਾਨ ਸੰਭਾਲੀ ਅਤੇ ਦੋਵਾਂ ਬੱਲੇਬਾਜ਼ਾਂ ਵਿਚਕਾਰ ਦੂਜੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਹੋਈ। ਇਸਨੂੰ ਬੇਨ ਸਟੋਕਸ ਨੇ ਕਰੁਣ ਨੂੰ ਆਊਟ ਕਰਕੇ ਤੋੜਿਆ।

Read More: IND ਬਨਾਮ ENG: ਦੇਸ਼ ਤੋਂ ਬਾਹਰ ਜਸਪ੍ਰੀਤ ਬੁਮਰਾਹ ਟੈਸਟ ‘ਚ ਸਭ ਤੋਂ ਵੱਧ 5 ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼

Scroll to Top