Site icon TheUnmute.com

IND vs ENG: ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ‘ਚ ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਮਹਾਂਮੁਕਾਬਲਾ

IND vs ENG

ਚੰਡੀਗੜ੍ਹ, 27 ਜੂਨ 2024: (IND vs ENG) ਆਈ.ਸੀ.ਸੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਪਹਿਲੇ ਸੈਮੀਫਾਈਨਲ ਮੈਚ ‘ਚ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ‘ਚ ਥਾਂ ਬਣਾ ਲਈ ਹੈ। ਇਸਦੇ ਨਾਲ ਭਾਰਤੀ ਟੀਮ ਦੂਜੇ ਸੈਮੀਫਾਈਨਲ ‘ਚ ਰਾਤ 8:00 ਵਜੇ ਗੁਆਨਾ ‘ਚ ਇੰਗਲੈਂਡ ਨਾਲ ਭਿੜੇਗੀ | ਭਾਰਤ ਕੋਲ ਇਸ ਵਾਰ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ | ਭਾਰਤੀ ਟੀਮ ‘ਚ ਬਦਲਾਅ ਉਮੀਦ ਬਹੁਤ ਘੱਟ ਹੈ |

ਇਸਦੇ ਨਾਲ ਹੀ ਭਾਰਤੀ ਟੀਮ ਇਸ ਮੈਚ ਰਾਹੀਂ ਇੰਗਲੈਂਡ ਹੱਥੋਂ ਟੀ-20 ਵਿਸ਼ਵ ਕੱਪ 2022 ‘ਚ ਮਿਲੀ 10 ਵਿਕਟਾਂ ਦੀ ਹਾਰ ਦਾ ਬਦਲਾ ਲੈਣ ਚਾਹੇਗੀ | ਭਾਰਤੀ ਟੀਮ ਸਾਰੇ ਮੈਚ ਜਿੱਤ ਕੇ ਸੈਮੀਫਾਈਨਲ ‘ਚ ਪਹੁੰਚੀ ਹੈ | ਟੀ-20 ਵਿਸ਼ਵ ਕੱਪ ਦੀ ਦੋ ਵਾਰ ਦੀ ਚੈਂਪੀਅਨ ਇੰਗਲੈਂਡ ਨਾਲ ਅੱਜ ਮੁਕਾਬਲਾ (IND vs ENG) ਕਾਫੀ ਰੋਮਾਂਚਕ ਹੋਣ ਵਾਲਾ ਹੈ |

ਟੀ-20 ਵਿਸ਼ਵ ਕੱਪ 2024 ‘ਚ ਭਾਰਤੀ ਟੀਮ ਸੁਪਰ-8 ਦੇ ਆਪਣੇ ਤਿੰਨੇ ਮੈਚ ਜਿੱਤ ਕੇ ਸੈਮੀਫਾਈਨਲ ‘ਚ ਪਹੁੰਚੀ ਹੈ। ਭਾਰਤ ਦੇ ਸਾਹਮਣੇ ਟੀ-20 ਵਿਸ਼ਵ ਕੱਪ ਦੀ ਦੋ ਵਾਰ ਚੈਂਪੀਅਨ ਰਹੀ ਹੈ ਇੰਗਲੈਂਡ ਹੈ | ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇੰਗਲੈਂਡ ਦੇ ਬੱਲੇਬਾਜ਼ੀ ‘ਤੇ ਭਾਰੀ ਪੈ ਸਕਦੇ ਹਨ | ਟੀ-20 ਵਿਸ਼ਵ ਕੱਪ 2022 ‘ਚ ਭਾਰਤ ਨੂੰ ਜਸਪ੍ਰੀਤ ਬੁਮਰਾਹ ਦੀ ਕਮੀ ਮਹਿਸੂਸ ਹੋਈ ਸੀ । ਬੁਮਰਾਹ ਪਿੱਠ ਦੀ ਸੱਟ ਕਾਰਨ ਟੂਰਨਾਮੈਂਟ ਦਾ ਹਿੱਸਾ ਨਹੀਂ ਬਣ ਸਕੇ ਸਨ ਅਤੇ ਭਾਰਤ ਸੈਮੀਫਾਈਨਲ ਦਾ ਵਿਕਟ ਹਾਸਲ ਨਹੀਂ ਕਰ ਸਕੀ ਸੀ | ਦੂਜੇ ਪਾਸੇ ਅਰਸ਼ਦੀਪ ਸਿੰਘ ਦੀ ਗੇਂਦਬਾਜ਼ੀ ਨੇ ਕਾਫ਼ੀ ਪ੍ਰਭਾਵਿਤ ਕੀਤਾ ਹੈ |

 

Exit mobile version