ਸਪੋਰਟਸ, 04 ਜੁਲਾਈ 2025: IND ਬਨਾਮ ENG 2nd Test: ਭਾਰਤ ਅਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫੀ ਦਾ ਦੂਜਾ ਟੈਸਟ ਬਰਮਿੰਘਮ ‘ਚ ਖੇਡਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਮੈਚ ਦਾ ਤੀਜਾ ਦਿਨ ਹੈ ਅਤੇ ਲਾਂਚ ਬ੍ਰੇਕ ਹੋ ਗਿਆ ਹੈ | ਇੰਗਲੈਂਡ ਨੇ 88 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ | ਇਸਤੋਂ ਬਾਅਦ ਜੈਮੀ ਸਮਿਥ ਅਤੇ ਹੈਰੀ ਬਰੂਕ ਨੇ ਤੇਜੀ ਨਾਲ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਦੀ ਪਹਿਲੀ ਪਾਰੀ 5 ਵਿਕਟਾਂ ‘ਤੇ 231 ਦੌੜਾਂ ਪਹੁੰਚਾ ਦਿੱਤੀ |
ਹੈਰੀ ਬਰੂਕ ਅਤੇ ਜੈਮੀ ਸਮਿਥ ਨਾਬਾਦ ਹਨ। ਦੋਵਾਂ ਨੇ 165 ਦੌੜਾਂ ਦੀ ਸਾਂਝੇਦਾਰੀ ਕਰ ਲਈ ਹੈ। ਹੁਣ ਤੱਕ ਜੈਮੀ ਸਮਿਥ 102 ਅਤੇ ਹੈਰੀ ਬਰੂਕ 91 ਦੌੜਾਂ ‘ਤੇ ਨਾਬਾਦ ਹਨ | ਮੁਹੰਮਦ ਸਿਰਾਜ ਨੇ ਜੋ ਰੂਟ (22 ਦੌੜਾਂ) ਅਤੇ ਬੇਨ ਸਟੋਕਸ (ਜ਼ੀਰੋ) ਨੂੰ ਲਗਾਤਾਰ ਗੇਂਦਾਂ ‘ਤੇ ਆਊਟ ਕੀਤਾ ਸੀ।
ਐਜਬੈਸਟਨ ਸਟੇਡੀਅਮ ‘ਚ ਚੱਲ ਰਹੇ ਮੈਚ ‘ਚ ਇੰਗਲੈਂਡ ਨੇ ਸਵੇਰੇ 77/3 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਦੂਜੇ ਦਿਨ ਭਾਰਤ ਨੇ ਕਪਤਾਨ ਸ਼ੁਭਮਨ ਗਿੱਲ (269 ਦੌੜਾਂ) ਦੇ ਦੋਹਰੇ ਸੈਂਕੜੇ ਦੇ ਆਧਾਰ ‘ਤੇ ਪਹਿਲੀ ਪਾਰੀ ‘ਚ 587 ਦੌੜਾਂ ਬਣਾਈਆਂ।
ਇੰਗਲੈਂਡ ਨੇ 39ਵੇਂ ਓਵਰ ‘ਚ 200 ਦੌੜਾਂ ਦਾ ਅੰਕੜਾ ਹਾਸਲ ਕਰ ਲਿਆ ਹੈ। ਜੈਮੀ ਸਮਿਥ ਨੇ ਰਵਿੰਦਰ ਜਡੇਜਾ ਦੇ ਓਵਰ ਦੀ ਪਹਿਲੀ ਗੇਂਦ ‘ਤੇ ਛੱਕਾ ਅਤੇ ਦੂਜੀ ਗੇਂਦ ‘ਤੇ ਚੌਕਾ ਲਗਾ ਕੇ ਟੀਮ ਦਾ ਸਕੋਰ 200 ਤੋਂ ਪਾਰ ਪਹੁੰਚਾਇਆ।
37ਵੇਂ ਓਵਰ ਦੀ ਦੂਜੀ ਗੇਂਦ ‘ਤੇ ਹੈਰੀ ਬਰੂਕ ਨੂੰ ਜੀਵਨਦਾਨ ਮਿਲਿਆ। ਬਰੂਕ ਨੇ ਰਵਿੰਦਰ ਜਡੇਜਾ ਦੀ ਗੇਂਦ ‘ਤੇ ਡਰਾਈਵ ਸ਼ਾਟ ਖੇਡਿਆ, ਪਰ ਗੇਂਦ ਉਸਦੇ ਬੱਲੇ ਦੇ ਬਾਹਰੀ ਕਿਨਾਰੇ ਨੂੰ ਲੈ ਕੇ ਪਹਿਲੀ ਸਲਿੱਪ ‘ਤੇ ਖੜ੍ਹੇ ਸ਼ੁਭਮਨ ਗਿੱਲ ਦੇ ਸਿਰ ‘ਤੇ ਜਾ ਵੱਜੀ। ਗੇਂਦ ਇੰਨੀ ਤੇਜ਼ੀ ਨਾਲ ਆਈ ਕਿ ਗਿੱਲ ਕੋਲ ਪ੍ਰਤੀਕਿਰਿਆ ਕਰਨ ਦਾ ਸਮਾਂ ਨਹੀਂ ਸੀ। ਗੇਂਦ ਉਸਦੇ ਹੱਥ ਚੁੱਕਣ ਤੋਂ ਪਹਿਲਾਂ ਹੀ ਉਸਦੇ ਸਿਰ ‘ਤੇ ਲੱਗ ਗਈ। ਫਿਜ਼ੀਓ ਤੁਰੰਤ ਮੈਦਾਨ ‘ਤੇ ਪਹੁੰਚਿਆ ਅਤੇ ਗਿੱਲ ਦੀ ਜਾਂਚ ਕੀਤੀ।
Read More: IND ਬਨਾਮ ENG: ਇੰਗਲੈਂਡ ਦੀ ਅੱਧੀ ਟੀਮ ਪਵੇਲੀਅਨ ਪਰਤੀ, ਬੈਨ ਸਟੋਕਸ ਖਾਤਾ ਖੋਲ੍ਹੇ ਬਿਨਾਂ ਆਊਟ