13 ਜੁਲਾਈ 2025: ਭਾਰਤ ਅਤੇ ਇੰਗਲੈਂਡ (india England) ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਲੜੀ ਦੇ ਤੀਜੇ ਮੈਚ ਦਾ ਅੱਜ ਚੌਥਾ ਦਿਨ ਹੈ। ਦੋਵਾਂ ਟੀਮਾਂ ਦੀ ਪਹਿਲੀ ਪਾਰੀ 387 ਦੇ ਸਕੋਰ ‘ਤੇ ਖਤਮ ਹੋਈ। ਇੰਗਲੈਂਡ ਦੀ ਦੂਜੀ ਪਾਰੀ ਚੱਲ ਰਹੀ ਹੈ। ਭਾਰਤੀ ਗੇਂਦਬਾਜ਼ਾਂ ‘ਤੇ ਵੱਡੀ ਜ਼ਿੰਮੇਵਾਰੀ ਹੈ।
ਚੌਥੇ ਦਿਨ ਦਾ ਖੇਡ ਸ਼ੁਰੂ
ਚੌਥੇ ਦਿਨ ਦਾ ਖੇਡ ਸ਼ੁਰੂ ਹੋ ਗਿਆ ਹੈ। ਇੰਗਲੈਂਡ ਦੀ ਦੂਜੀ ਪਾਰੀ 2/0 ਦੇ ਸਕੋਰ (score) ਨਾਲ ਸ਼ੁਰੂ ਹੋ ਰਹੀ ਹੈ। ਜੈਕ ਕਰੌਲੀ ਅਤੇ ਬੇਨ ਡਕੇਟ ਕ੍ਰੀਜ਼ ‘ਤੇ ਮੌਜੂਦ ਹਨ। ਭਾਰਤੀ ਗੇਂਦਬਾਜ਼ਾਂ ‘ਤੇ ਮੇਜ਼ਬਾਨ ਟੀਮ ਨੂੰ ਛੋਟੇ ਸਕੋਰ ‘ਤੇ ਆਲ ਆਊਟ ਕਰਨ ਦੀ ਜ਼ਿੰਮੇਵਾਰੀ ਹੋਵੇਗੀ।
Read More: IND ਬਨਾਮ ENG: ਐਂਡਰਸਨ-ਤੇਂਦੁਲਕਰ ਟਰਾਫੀ ਦਾ ਤੀਜਾ ਟੈਸਟ, ਅੱਜ ਚੌਥੇ ਦਿਨ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡਿਆ ਜਾਵੇਗਾ