ਸਪੋਰਟਸ, 26 ਜੁਲਾਈ 2025: IND ਬਨਾਮ ENG: ਭਾਰਤ ਅਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫੀ ਦਾ ਚੌਥਾ ਟੈਸਟ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੀ ਪਹਿਲੀ ਪਾਰੀ 669 ਦੌੜਾਂ ‘ਤੇ ਸਮਾਪਤ ਹੋ ਗਈ ਹੈ | ਇੰਗਲੈਂਡ ਟੀਮ ਨੂੰ 311 ਦੌੜਾਂ ਦੀ ਲੀਡ ਮਿਲ ਗਈ ਹੈ।
ਰਵਿੰਦਰ ਜਡੇਜਾ ਨੇ ਇੰਗਲੈਂਡ ਨੂੰ ਨੌਵਾਂ ਝਟਕਾ ਦਿੱਤਾ। ਜਡੇਜਾ ਨੇ ਕਪਤਾਨ ਬੇਨ ਸਟੋਕਸ ਨੂੰ ਆਪਣਾ ਸ਼ਿਕਾਰ ਬਣਾਇਆ। ਬੇਨ ਸਟੋਕਸ 141 ਦੌੜਾਂ ਬਣਾ ਕੇ ਪੈਵੇਲੀਅਨ ਵਾਪਸ ਪਰਤਿਆ। ਉਨ੍ਹਾਂ ਨੇ ਬ੍ਰਾਇਡਨ ਕਾਰਸੇ ਨਾਲ 80 ਦੌੜਾਂ ਤੋਂ ਵੱਧ ਦੀ ਸਾਂਝੇਦਾਰੀ ਕੀਤੀ।
ਇੰਗਲੈਂਡ ਦੀ ਪਾਰੀ ਦੌਰਾਨ, ਬੇਨ ਸਟੋਕਸ ਰਿਟਾਇਰਡ ਹਰਟ ਹੋ ਕੇ ਪੈਵੇਲੀਅਨ ਵਾਪਸ ਪਰਤਿਆ ਸੀ। ਉਨ੍ਹਾਂ ਨੇ ਆਪਣੇ ਖੱਬੇ ਪੈਰ ‘ਚ ਕੜਵੱਲ ਦੀ ਸ਼ਿਕਾਇਤ ਕੀਤੀ, ਪਰ ਕੁਝ ਸਮੇਂ ਬਾਅਦ ਉਹ ਮੈਦਾਨ ‘ਤੇ ਵਾਪਸ ਆਇਆ ਸੀ। ਭਾਰਤ ਲਈ ਰਵਿੰਦਰ ਜਡੇਜਾ ਨੂੰ ਚਾਰ ਅਤੇ ਵਾਸ਼ਿੰਗਟਨ ਸੁੰਦਰ ਅਤੇ ਜਸਪ੍ਰੀਤ ਬੁਮਰਾਹ ਨੇ ਦੋ-ਦੋ ਵਿਕਟਾਂ ਲਈਆਂ ਜਦੋਂ ਕਿ ਅੰਸ਼ੁਲ ਕੰਬੋਜ ਅਤੇ ਮੁਹੰਮਦ ਸਿਰਾਜ ਨੂੰ ਇੱਕ-ਇੱਕ ਵਿਕਟ ਮਿਲੀ।
ਚੌਥੇ ਦਿਨ ਦੀ ਖੇਡ ਸੱਤ ਵਿਕਟਾਂ ‘ਤੇ 544 ਦੌੜਾਂ ਦੇ ਸਕੋਰ ਨਾਲ ਸ਼ੁਰੂ ਹੋਈ। ਇੰਗਲੈਂਡ ਨੇ ਪਹਿਲੇ ਸੈਸ਼ਨ ‘ਚ 125 ਦੌੜਾਂ ਬਣਾਈਆਂ ਅਤੇ 669 ਦੌੜਾਂ ‘ਤੇ ਆਲ ਆਊਟ ਹੋ ਗਿਆ। ਇਸ ਦੌਰਾਨ ਬੇਨ ਸਟੋਕਸ ਨੇ 198 ਗੇਂਦਾਂ ‘ਚ 141 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਦੇ ਬੱਲੇ ਤੋਂ 11 ਚੌਕੇ ਅਤੇ ਤਿੰਨ ਛੱਕੇ ਨਿਕਲੇ। ਉਨ੍ਹਾਂ ਨੇ ਨੌਵੀਂ ਵਿਕਟ ਲਈ ਬ੍ਰਾਇਡਨ ਕਾਰਸੇ ਨਾਲ 97 ਗੇਂਦਾਂ ‘ਚ 95 ਦੌੜਾਂ ਦੀ ਸਾਂਝੇਦਾਰੀ ਕੀਤੀ।
Read More: IND ਬਨਾਮ ENG: ਮੈਨਚੈਸਟਰ ਟੈਸਟ ‘ਚ ਇੰਗਲੈਂਡ ਕੋਲ 186 ਦੌੜਾਂ ਦੀ ਲੀਡ, ਭਾਰਤ ਕਰੇਗਾ ਵਾਪਸੀ ?